ਬੋਰਡ ਸ਼ਾਹ ਦੀ ਪਟੀਸ਼ਨ ''ਤੇ ਵਿਚਾਰ ਕਰੇ : ਅਦਾਲਤ

Wednesday, Dec 06, 2017 - 03:14 AM (IST)

ਬੋਰਡ ਸ਼ਾਹ ਦੀ ਪਟੀਸ਼ਨ ''ਤੇ ਵਿਚਾਰ ਕਰੇ : ਅਦਾਲਤ

ਮੁੰਬਈ— ਬੰਬੇ ਹਾਈਕੋਰਟ ਦਾ ਮੰਨਣਾ ਹੈ ਕਿ ਬੀ. ਸੀ. ਸੀ. ਆਈ. 'ਅਫਵਾਹਾਂ' ਦੇ ਆਧਾਰ 'ਤੇ ਕਿਸੇ ਖਿਡਾਰੀ 'ਤੇ ਗੰਭੀਰ ਦੋਸ਼ ਲਾ ਕੇ ਉਸ ਨੂੰ ਸਸਪੈਂਡ ਨਹੀਂ ਕਰ ਸਕਦਾ ਤੇ ਅਦਾਲਤ ਨੇ ਦੇਸ਼ ਦੀ ਸਰਵਉੱਚ ਕ੍ਰਿਕਟ ਸੰਸਥਾ ਨੂੰ ਕ੍ਰਿਕਟਰ ਹਿਕੇਨ ਸ਼ਾਹ ਦੀ ਇਸ ਤਰ੍ਹਾਂ ਦੀ ਕਾਰਵਾਈ ਵਿਰੁੱਧ ਪਟੀਸ਼ਨ 'ਤੇ ਵਿਚਾਰ ਕਰਨ ਲਈ ਕਿਹਾ ਹੈ। ਮੁੰਬਈ ਦੇ ਬੱਲੇਬਾਜ਼ ਸ਼ਾਹ ਨੂੰ ਜੁਲਾਈ 2015 'ਚ ਭਾਰਤੀ ਕ੍ਰਿਕਟ ਬੋਰਡ ਨੇ ਸਸਪੈਂਡ ਕਰ ਦਿੱਤਾ ਸੀ। ਉਸ ਨੂੰ ਖਿਡਾਰੀਆਂ ਲਈ ਭ੍ਰਿਸ਼ਟਾਚਾਰ ਰੋਕੂ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਸੀ।  ਸ਼ਾਹ ਨੇ ਮੁਅੱਤਲੀ ਨੂੰ ਚੁਣੌਤੀ ਦਿੰਦਿਆਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਦਾਅਵਾ ਕੀਤਾ ਕਿ ਉਸ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਇਸ ਕ੍ਰਿਕਟਰ ਨੇ ਹਾਲ ਹੀ ਵਿਚ ਬੋਰਡ ਨੂੰ ਪੱਤਰ ਲਿਖ ਕੇ ਆਪਣੇ ਫੈਸਲੇ 'ਤੇ ਦੁਬਾਰਾ ਵਿਚਾਰ ਕਰਨ ਨੂੰ ਕਿਹਾ।


Related News