ਇੰਡੀਅਨ ਵੇਲਸ ’ਚ ਦੋ ਹਫ਼ਤੇ ਤਕ ਚਲੇਗਾ ਪੁਰਸ਼ ਟੂਰਨਾਮੈਂਟ
Tuesday, Aug 10, 2021 - 04:13 PM (IST)
ਇੰਡੀਅਨ ਵੇਲਸ— ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਲਗਭਗ ਢਾਈ ਸਾਲ ਬਾਅਦ ਅਕਤੂਬਰ ’ਚ ਵਾਪਸੀ ਕਰਨ ਦੀ ਤਿਆਰੀ ’ਚ ਲੱਗੇ ਬੀ. ਐੱਨ. ਪੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ’ਚ ਪੁਰਸ਼ਾਂ ਦੀ ਪ੍ਰਤੀਯੋਗਿਤਾ ਦੋ ਹਫ਼ਤੇ ਤਕ ਚਲੇਗੀ। ਇਹ ਟੂਰਨਾਮੈਂਟ ਚਾਰ ਤੋਂ 17 ਅਕਤੂਬਰ ਤਕ ਇੰਡੀਅਨ ਵੇਲਸ ਟੈਨਿਸ ਗਾਰਡਨ ’ਤੇ ਖੇਡਿਆ ਜਾਵੇਗਾ।
ਇਸ ’ਚ ਪੁਰਸ਼ ਤੇ ਮਹਿਲਾ ਟੂਰ ਦੇ ਸੰਯੁਕਤ ਆਯੋਜਨ ਹੁੰਦਾ ਹੈ। ਇਸ ਟੂਰਨਾਮੈਂਟ ’ਚ ਪਹਿਲਾਂ ਹੀ ਸਿੰਗਲ ਡਰਾਅ ’ਚ 96 ਖਿਡਾਰੀ ਸ਼ਾਮਲ ਸਨ ਪਰ ਹੁਣ ਪੁਰਸ਼ ਪ੍ਰਤੀਯੋਗਿਤਾ ’ਚ ਹੀ ਇੰਨੇ ਖਿਡਾਰੀ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਜਦੋਂ ਜੁਲਾਈ ’ਚ ਟੂਰਨਾਮੈਂਟ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਗਿਆ ਸੀ ਤਾਂ ਪੁਰਸ਼ਾਂ ਦੇ ਵਰਗ ’ਚ 56 ਸਿੰਗਲ ਖਿਡਾਰੀ ਤੇ 28 ਡਬਲਜ਼ ਟੀਮਾਂ ਹੀ ਸ਼ਾਮਲ ਸਨ। ਟੂਰਨਾਮੈਂਟ ’ਚ ਉਨ੍ਹਾਂ ਹੀ ਦਰਸ਼ਕਾਂ, ਕਰਮਚਾਰੀਆਂ, ਸਪਾਂਸਰਾਂ ਤੇ ਦੁਕਾਨਦਾਰਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵਗੀ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਗਿਆ ਹੋਵੇ।