ਬੀ. ਐੱਨ. ਪੀ. ਪਰਿਬਾਸ ਓਪਨ : ਥਾਮਸਨ ਨੇ ਸਿਤਸਿਪਾਸ ਨੂੰ ਹਰਾ ਕੇ ਉਲਟਫੇਰ ਕੀਤਾ

Sunday, Mar 12, 2023 - 05:50 PM (IST)

ਬੀ. ਐੱਨ. ਪੀ. ਪਰਿਬਾਸ ਓਪਨ : ਥਾਮਸਨ ਨੇ ਸਿਤਸਿਪਾਸ ਨੂੰ ਹਰਾ ਕੇ ਉਲਟਫੇਰ ਕੀਤਾ

ਇੰਡੀਅਨ ਵੇਲਸ - ਆਸਟਰੇਲੀਆ ਦੇ ਜੌਰਡਨ ਥਾਮਸਨ ਨੇ ਬੀ. ਐੱਨ. ਪੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ’ਚ ਦੂਜਾ ਦਰਜਾ ਪ੍ਰਾਪਤ ਸਿਤਸਿਪਾਸ ਨੂੰ ਤਿੰਨ ਸੈੱਟਾਂ ਤਕ ਚੱਲੇ ਸਖਤ ਮੁਕਾਬਲੇ ’ਚ ਹਰਾ ਕੇ ਉਲਟਫੇਰ ਕੀਤਾ। ਥਾਮਸਨ ਨੇ ਦੋ ਘੰਟੇ 37 ਮਿੰਟ ਤਕ ਚੱਲੇ ਦੂਜੇ ਦੌਰ ਦੇ ਇਸ ਮੁਕਾਬਲੇ ’ਚ ਆਸਟਰੇਲੀਅਨ ਓਪਨ ਦੇ ਉਪ ਜੇਤੂ ਸਿਤਸਿਪਾਸ ਨੂੰ 7-6(0), 4-6, 7-6(5) ਨਾਲ ਹਰਾਇਆ।

ਇਹ ਉਸਦੀ ਵਿਸ਼ਵ ਰੈਂਕਿੰਗ ’ਚ ਟਾਪ-10 ’ਚ ਸ਼ਾਮਲ ਕਿਸੇ ਖਿਡਾਰੀ ’ਤੇ ਦੂਜੀ ਜਿੱਤ ਹੈ। ਹੋਰਨਾਂ ਮੈਚਾਂ ’ਚ ਤੀਜਾ ਦਰਜਾ ਪ੍ਰਾਪਤ ਕੈਸਪਰ ਰੂਡ ਨੇ ਡਿਆਗੋ ਸ਼ਾਰਟਜਮੈਨ ਨੂੰ 6-2, 6-3 ਨਾਲ ਜਦਕਿ 10ਵਾਂ ਦਰਜਾ ਪ੍ਰਾਪਤ ਕੈਮਰਨ ਨੋਰੀ ਨੇ ਤਾਈਵਾਨ ਦੇ ਕੁਆਲੀਫਾਇਰ ਵੂ ਤੁੰਗ-ਲਿਨ ਨੂੰ 6-2, 6-4 ਨਾਲ ਹਰਾਇਆ। 

ਕੁਝ ਹੋਰ ਦਰਜਾ ਪ੍ਰਾਪਤ ਖਿਡਾਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ’ਚ ਗ੍ਰਿਗੋਰ ਦਿਮਿਤ੍ਰੋਵ, ਰਾਬਰਟੋ ਬਤਿਸਤਾ ਅਗੁਤ ਤੇ ਯੋਸ਼ੀਹਿਤੋ ਨਿਸ਼ਿਓਕਾ ਸ਼ਾਮਲ ਹਨ। ਮਹਿਲਾ ਵਰਗ ’ਚ ਦੂਜਾ ਦਰਜਾ ਪ੍ਰਾਪਤ ਆਇਰਨਾ ਸਬਾਲੇਂਕਾ ਨੇ ਐਵਗੇਨੀਆ ਰੋਡਿਨਾ ਨੂੰ 6-2, 6-0 ਨਾਲ ਜਦਕਿ ਛੇਵਾਂ ਦਰਜਾ ਪ੍ਰਾਪਤ ਕੋਕੋ ਗਾਫ ਨੇ ਕ੍ਰਿਸਟੀਨਾ ਬੁਕਸਾ ਨੂੰ 6-2, 6-4 ਨਾਲ ਹਰਾਇਆ। 9ਵਾਂ ਦਰਜਾ ਪ੍ਰਾਪਤ ਬੇਲਿੰਡਾ ਬੇਨਸਿਚ ਹਾਲਾਂਕਿ ਜਿਲ ਟੀਚਮੈਨ ਤੋਂ 3-6, 6-3, 6-3 ਨਾਲ ਹਾਰ ਗਈ।


author

Tarsem Singh

Content Editor

Related News