ਭਾਰਤ ਵਿਦੇਸ਼ੀ ਧਰਤੀ ''ਤੇ ਸਭ ਤੋਂ ਖਤਰਨਾਕ ਟੀਮ, ਬਿਸ਼ਪ ਨੇ ਵਿੰਡੀਜ਼ ਨੂੰ ਕੀਤਾ ਸਾਵਧਾਨ

Thursday, Aug 01, 2019 - 11:45 AM (IST)

ਭਾਰਤ ਵਿਦੇਸ਼ੀ ਧਰਤੀ ''ਤੇ ਸਭ ਤੋਂ ਖਤਰਨਾਕ ਟੀਮ, ਬਿਸ਼ਪ ਨੇ ਵਿੰਡੀਜ਼ ਨੂੰ ਕੀਤਾ ਸਾਵਧਾਨ

ਨਵੀਂ ਦਿੱਲੀ : ਭਾਰਤ ਦਾ ਵੈਸਟਇੰਡੀਜ਼ ਦੌਰਾ 3 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਸਾਬਕਾ ਧਾਕੜ ਖਿਡਾਰੀ ਸੀਰੀਜ਼ ਨੂੰ ਲੈ ਕੇ ਆਪਣੀ-ਆਪਣੀ ਰਾਏ ਦੇ ਚੁੱਕੇ ਹਨ। ਵੈਸਟਇੰਡੀਜ਼ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਇਯਾਨ ਬਿਸ਼ਪ ਮੰਨਦੇ ਹਨ ਕਿ ਭਾਰਤ ਦਾ ਪਲੜਾ ਮੇਜ਼ਬਾਨ ਟੀਮ ਤੋਂ ਭਾਰੀ ਰਹੇਗਾ। ਉਸਨੇ ਇਸਦੀ ਵਜ੍ਹਾ ਦੱਸੀ ਕਿ ਜਦੋਂ ਵਿਦੇਸ਼ੀ ਧਰਤੀ 'ਤੇ ਚੰਗੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਭਾਰਤੀ ਟੀਮ ਉਮੀਦਾਂ 'ਤੇ ਖਰੀ ਉੱਤਰਦੀ ਹੈ। ਕਪਤਾਨ ਵਿਰਾਟ ਕੋਹਲੀ ਦੀ ਟੀਮ ਤੋਂ ਸਾਡੇ ਖਿਡਾਰੀਆਂ ਨੂੰ ਸਾਵਧਾਨ ਰਹਿਣਾ ਹੋਵੇਗਾ ਅਤੇ ਉਨ੍ਹਾਂ ਖਿਲਾਫ ਚੰਗੀ ਰਣਨੀਤੀ ਬਣਾ ਕੇ ਖੇਡਣਾ ਹੋਵੇਗਾ।

PunjabKesari

ਸਾਬਕਾ ਕੈਰੇਬੀਆਈ ਤੇਜ਼ ਗੇਂਦਬਾਜ਼  ਨੇ ਕਿਹਾ ਕਿ ਵੈਸਟਇੰਡੀਜ਼ ਦੇ ਹਾਲਾਤਾਂ ਤੋਂ ਭਾਰਤੀ ਚੰਗੀ ਤਰ੍ਹਾਂ ਜਾਣੂ  ਹੈ। ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਦੇਸ਼ ਵਿਚ ਕਿਸ ਤਰ੍ਹਾਂ ਦਾ ਕ੍ਰਿਕਟ ਖੇਡਣਾ ਹੈ। ਬੀਤੇ ਕੁਝ ਸਾਲਾਂ ਵਿਚ ਭਾਰਤ ਇਕ ਅਜਿਹੀ ਟੀਮ ਬਣ ਗਈ ਹੈ ਜਿਸ ਨੇ ਵਿਦੇਸ਼ਾਂ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਇੰਗਲੈਂਡ ਵਿਚ ਪਿਛਲੀ ਗਰਮੀਆਂ ਵਿਚ ਉਨ੍ਹਾਂ ਨੇ ਸ਼ਾਨਦਾਰ ਕ੍ਰਿਕਟ ਖੇਡਿਆ ਸੀ ਅਤੇ ਮੁਕਾਬਲੇ ਰੋਮਾਂਚਕ ਬਣਾ ਦਿੱਤੇ ਸੀ। ਪਹਿਲੀ ਵਾਰ ਆਸਟਰੇਲੀਆ ਨੂੰ ਭਾਰਤ ਨੇ ਉਸਦੇ ਘਰ ਵਿਚ ਹਰਾਇਆ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੰਗਾਰੂ ਟੀਮ ਆਪਣੇ 2 ਮੁੱਖ ਖਿਡਾਰੀਆਂ ਦੇ ਬਿ ਨਾ ਖੇਡ ਰਹੀ ਹੈ ਪਰ ਭਾਰਤ ਦਾ ਪ੍ਰਦਰਸ਼ਨ ਇਸ਼ਾਰਾ ਕਰਦਾ ਹੈ ਕਿ ਉਹ ਵਿਦੇਸ਼ਾਂ ਵਿਚ ਚੰਗਾ ਕ੍ਰਿਕਟ ਖੇਡਣ ਵਾਲੀ ਟੀਮ ਬਣ ਗਈ ਹੈ।

PunjabKesari


Related News