Birthday Special : ਕਦੀ ਨਹੀਂ ਟੁੱਟ ਸਕਣਗੇ ਸਚਿਨ ਤੇਂਦੁਲਕਰ ਦੇ ਇਹ 5 ਸ਼ਾਨਦਾਰ ਵਿਸ਼ਵ ਰਿਕਾਰਡ!

Wednesday, Apr 24, 2024 - 06:19 PM (IST)

Birthday Special : ਕਦੀ ਨਹੀਂ ਟੁੱਟ ਸਕਣਗੇ ਸਚਿਨ ਤੇਂਦੁਲਕਰ ਦੇ ਇਹ 5 ਸ਼ਾਨਦਾਰ ਵਿਸ਼ਵ ਰਿਕਾਰਡ!

ਸਪੋਰਟਸ ਡੈਸਕ : ਅੱਜ ਯਾਨੀ 24 ਅਪ੍ਰੈਲ 2024 ਨੂੰ ਸਚਿਨ ਤੇਂਦੁਲਕਰ ਆਪਣਾ 51ਵਾਂ ਜਨਮ ਦਿਨ ਮਨਾ ਰਹੇ ਹਨ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਬੱਲੇਬਾਜ਼ ਨੇ ਆਪਣੇ ਕਰੀਅਰ 'ਚ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ। ਉਨ੍ਹਾਂ ਦਾ ਸਭ ਤੋਂ ਮਸ਼ਹੂਰ ਰਿਕਾਰਡ ਅੰਤਰਰਾਸ਼ਟਰੀ ਕ੍ਰਿਕਟ 'ਚ 100 ਸੈਂਕੜੇ ਲਗਾਉਣ ਦਾ ਹੈ ਪਰ 100 ਸੈਂਕੜਿਆਂ ਤੋਂ ਇਲਾਵਾ ਅਸੀਂ ਤੁਹਾਨੂੰ ਸਚਿਨ ਤੇਂਦੁਲਕਰ ਦੇ ਅਜਿਹੇ ਰਿਕਾਰਡਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਤੋੜਨਾ ਲਗਭਗ ਅਸੰਭਵ ਹੈ।

ਸਚਿਨ ਤੇਂਦੁਲਕਰ ਦੇ ਸ਼ਾਨਦਾਰ ਰਿਕਾਰਡ

1. ਸਚਿਨ ਤੇਂਦੁਲਕਰ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ 50 ਜਾਂ ਇਸ ਤੋਂ ਵੱਧ ਸਕੋਰ ਬਣਾਏ ਹਨ। ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ 264 ਵਾਰ 50 ਦੌੜਾਂ ਦਾ ਅੰਕੜਾ ਪਾਰ ਕੀਤਾ, ਜਿਸ ਵਿੱਚ 100 ਸੈਂਕੜੇ ਅਤੇ 164 ਅਰਧ ਸੈਂਕੜੇ ਸ਼ਾਮਲ ਹਨ।

ਇਹ ਵੀ ਪੜ੍ਹੋ : IPL 2024 : ਸਟੋਇਨਿਸ ਨੇ ਚੇਨਈ ਦੇ ਜਬਾੜੇ 'ਚੋਂ ਖੋਹ ਲਈ ਜਿੱਤ, LSG ਨੇ CSK ਨੂੰ 6 ਵਿਕਟਾਂ ਨਾਲ ਦਿੱਤੀ ਮਾਤ

2. ਸਚਿਨ ਤੇਂਦੁਲਕਰ ਸਭ ਤੋਂ ਵੱਧ ਟੈਸਟ ਮੈਚ ਖੇਡਣ ਵਾਲੇ ਬੱਲੇਬਾਜ਼ ਹਨ। ਸਚਿਨ ਨੇ 200 ਟੈਸਟ ਮੈਚ ਖੇਡੇ ਹਨ। ਮੌਜੂਦਾ ਸਮੇਂ ਵਿੱਚ ਟੈਸਟ ਕ੍ਰਿਕਟ ਇੰਨੀ ਜ਼ਿਆਦਾ ਨਹੀਂ ਖੇਡੀ ਜਾਂਦੀ ਹੈ। ਅਜਿਹੇ 'ਚ ਜੇਕਰ ਕੋਈ ਖਿਡਾਰੀ 100 ਟੈਸਟ ਵੀ ਖੇਡਦਾ ਹੈ ਤਾਂ ਇਹ ਅੱਜ ਦੇ ਸਮੇਂ 'ਚ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ। ਹਾਲਾਂਕਿ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਹੁਣ ਤੱਕ 187 ਟੈਸਟ ਮੈਚ ਖੇਡੇ ਹਨ।

3. ਸਚਿਨ ਤੇਂਦੁਲਕਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਚੌਕੇ ਲਗਾਉਣ ਵਾਲੇ ਬੱਲੇਬਾਜ਼ ਹਨ। ਸਚਿਨ ਨੇ 664 ਮੈਚਾਂ ਦੀਆਂ 782 ਪਾਰੀਆਂ 'ਚ 4076 ਚੌਕੇ ਲਗਾਏ। ਇਸ ਸੂਚੀ 'ਚ ਦੂਜਾ ਨਾਂ ਕੁਮਾਰ ਸੰਗਾਕਰ ਦਾ ਹੈ, ਜਿਨ੍ਹਾਂ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ 'ਚ 3015 ਚੌਕੇ ਲਗਾਏ ਹਨ। ਇਸ ਦੇ ਨਾਲ ਹੀ ਰਿਕੀ ਪੋਂਟਿੰਗ ਦੇ ਨਾਂ 'ਤੇ ਕੁੱਲ 2781 ਚੌਕੇ ਹਨ ਅਤੇ ਉਹ ਤੀਜੇ ਨੰਬਰ 'ਤੇ ਹਨ। ਰਾਹੁਲ ਦ੍ਰਾਵਿੜ ਨੇ ਕੁੱਲ 2604 ਚੌਕੇ ਲਗਾਏ ਹਨ।

ਇਹ ਵੀ ਪੜ੍ਹੋ : KKR 'ਚ ਮੈਨੂੰ ਜ਼ਿਆਦਾ ਸੇਧ ਨਹੀਂ ਮਿਲੀ ਪਰ ਹੁਣ ਮੈਂ ਪਰਿਪੱਕ ਹੋ ਗਿਆ ਹਾਂ: ਕੁਲਦੀਪ

4. ਸਚਿਨ ਤੇਂਦੁਲਕਰ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 34,357 ਦੌੜਾਂ ਬਣਾਈਆਂ ਹਨ। ਉਹ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ। ਸਚਿਨ ਦੇ ਇਸ ਰਿਕਾਰਡ ਨੂੰ ਤੋੜਨਾ ਲਗਭਗ ਅਸੰਭਵ ਹੈ। ਵਰਤਮਾਨ ਵਿੱਚ, ਵਿਰਾਟ ਕੋਹਲੀ ਅਜਿਹੇ ਬੱਲੇਬਾਜ਼ ਹਨ ਜਿਨ੍ਹਾਂ ਨੇ 25,000 ਅੰਤਰਰਾਸ਼ਟਰੀ ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਉਹ ਆਪਣੇ ਇਸ ਮਹਾਨ ਰਿਕਾਰਡ ਨੂੰ ਤੋੜ ਸਕੇਗਾ ਜਾਂ ਨਹੀਂ।

5. ਸਚਿਨ ਤੇਂਦੁਲਕਰ ਉਹ ਬੱਲੇਬਾਜ਼ ਹੈ ਜਿਸ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਸਭ ਤੋਂ ਵੱਧ ਮੈਚ ਖੇਡੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ 664 ਅੰਤਰਰਾਸ਼ਟਰੀ ਮੈਚ ਖੇਡੇ ਹਨ। ਵਿਰਾਟ ਕੋਹਲੀ ਦੂਜੇ ਅਜਿਹੇ ਬੱਲੇਬਾਜ਼ ਹਨ ਜਿਨ੍ਹਾਂ ਨੇ 500 ਅੰਤਰਰਾਸ਼ਟਰੀ ਮੈਚ ਖੇਡਣ ਦਾ ਕਾਰਨਾਮਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News