ਜਨਮਦਿਨ ਸਪੈਸ਼ਲ Javagal Srinath: ਵਿਸ਼ਵ ਕੱਪ ਦਾ ਦੂਜਾ ਵੱਡਾ ਰਿਕਾਰਡ ਹੈ ਇਨ੍ਹਾਂ ਦੇ ਨਾਂ, ਪਹਿਲੇ ’ਤੇ ਸਟੀਵ ਵਾਅ

08/31/2020 3:17:35 PM

ਨਵੀਂ ਦਿੱਲੀ– ਕ੍ਰਿਕਟ ਦੇ ਇਤਿਹਾਸ ’ਚ ਕਈ ਦਿੱਗਜ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੇ ਵੱਡੇ ਰਿਕਾਰਡ ਕਾਇਮ ਕੀਤੇ ਹਨ। ਉਨ੍ਹਾਂ ’ਚੋਂ ਅੱਜ ਇਕ ਅਜਿਹੇ ਗੇਂਦਬਾਜ਼ ਬਾਰੇ ਦੱਸਦੇ ਹਾਂ ਜਿਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਕਰੋੜਾਂ ਭਾਰਤੀਆਂ ਦੇ ਦਿਲ ’ਚ ਆਪਣੀ ਖ਼ਾਸ ਥਾਂ ਬਣਾਈ ਹੈ। ਉਨ੍ਹਾਂ ਦਾ ਨਾ ਜਵਾਗਲ ਸ਼੍ਰੀਨਾਥ ਹੈ। ਸ਼੍ਰੀਨਾਥ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 31 ਜੁਲਾਈ, 1969 ਨੂੰ ਹੋਇਆ ਸੀ। ਉਨ੍ਹਾਂ ਦੇ ਇਸ ਖ਼ਾਸ ’ਤੇ ਅਸੀਂ ਤੁਹਾਨੂੰ ਉਨਾਂ ਦੁਆਰਾ ਕਾਇਮ ਕੀਤੇ ਗਏ ਇਕ ਅਜਿਹੇ ਰਿਕਾਰਡ ਬਾਰੇ ਦੱਸਾਂਗੇ ਜੋ ਪਿਛਲੇ 15 ਸਾਲਾਂ ਤੋਂ ਕੋਈ ਵੀ ਭਾਰਤੀ ਤੇਜ਼ ਗੇਂਦਬਾਜ਼ ਨਹੀਂ ਤੋੜ ਸਕਿਆ। 

ਸ਼੍ਰੀਨਾਥ ਦੇ ਕੁਝ ਖ਼ਾਸ ਰਿਕਾਰਡ
ਵਿਸ਼ਵ ਦੇ ਸਭ ਤੋਂ ਵਧੀਆ ਗੇਂਦਬਾਜ਼ੀ ਦੇ ਅੰਕੜੇ (132 ਦੌੜਾਂ ’ਤੇ 13 ਵਿਕਟਾਂ) ਇਕ ਟੈਸਟ ਮੈਚ ’ਚ (ਦੋਵਾਂ ਪਾਰੀਆਂ ਦਾ ਯੋਗ) ਜਦੋਂ ਮੈਚ ਹਾਰੇ। 
ਕਪਿਲ ਦੇਵ ਅਤੇ ਜ਼ਹੀਰ ਖ਼ਾਨ ਤੋਂ ਬਾਅਦ ਟੈਸਟ ਮੈਚਾਂ ’ਚ ਭਾਰਤੀ ਤੇਜ਼ ਗੇਂਦਬਾਜ਼ਾਂ ’ਚ ਤੀਜ਼ੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ 11 ਗੇਂਦਬਾਜ਼ਾਂ ’ਚੋਂ ਇਕ ਜਿਨ੍ਹਾਂ ਨੇ 300 ਤੋਂ ਜ਼ਿਆਦਾ ਵਨ-ਡੇ ਵਿਕਟਾਂ ਲਈਆਂ ਹਨ। 
ਵਿਸ਼ਵ ਕੱਪ ਇਤਿਹਾਸ ’ਚ 9 ਟਾਪ ਨਾਟ-ਆਊਟ ਰਹਿਣ ਵਾਲੇ ਦੁਨੀਆ ਦੇ ਦੂਜੇ ਬੱਲੇਬਾਜ਼। ਪਹਿਲੇ ਨੰਬਰ ’ਤੇ ਆਸਟਰੇਲੀਆ ਦੇ ਸਟੀਵ ਵਾਅ ਹਨ। 
1999 ’ਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। 

PunjabKesari

ਕੀ ਹੈ ਉਹ ਰਿਕਾਰਡ
ਸ਼੍ਰੀਨਾਥ ਨੇ ਅੰਤਰਰਾਸ਼ਟਰੀ ਵਨ-ਡੇ ਕ੍ਰਿਕਟ ਦੀ ਸ਼ੁਰੂਆਤ 18 ਅਕਤੂਬਰ 1991 ਨੂੰ ਪਾਕਿਸਤਾਨ ਖ਼ਿਲਾਫ ਕੀਤੀ ਸੀ ਅਤੇ ਆਖ਼ਰੀ ਮੈਚ 23 ਮਾਰਚ 2003 ਨੂੰ ਆਸਟਰੇਲੀਆ ਖ਼ਿਲਾਫ ਖੇਡਿਆ। ਆਪਣੇ ਵਨ-ਡੇ ਕਰੀਅਰ ’ਚ ਸ਼੍ਰੀਨਾਥ ਨੇ 229 ਮੁਕਾਬਲਿਆਂ ’ਚ 315 ਵਿਕਟਾਂ ਲਈਆਂ ਹਨ। ਇਹ ਵਿਕਟਾਂ ਲੈਣ ਲਈ ਉਨ੍ਹਾਂ ਦੀ ਔਸਤ 28.08 ਦੀ ਰਹੀ। ਉਨ੍ਹਾਂ ਦਾ ਬੈਸਟ ਬੋਲਿੰਗ ਫਿਗਰ 23 ਦੌੜਾਂ ਖ਼ਰਚ ਕਰਕੇ 5 ਵਿਕਟਾਂ ਦਾ ਰਿਹਾ ਹੈ। ਸ਼੍ਰੀਨਾਥ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਸਨ ਅਤੇ ਉਹ ਭਾਰਤ ਲਈ ਬਤੌਰ ਤੇਜ਼ ਗੇਂਦਬਾਜ਼ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੂੰ ਅਜੇ ਤਕ ਕੋਈ ਵੀ ਤੇਜ਼ ਗੇਂਦਬਾਜ਼ ਵਿਕਟਾਂ ਦੇ ਮਾਮਲੇ ’ਚ ਪਿੱਛੇ ਨਹੀਂ ਛੱਡ ਸਕਿਆ। 

ਰਿਕਾਰਡ ਟੁੱਟਣਾ ਹੈ ਮੁਸ਼ਕਲ
ਉਨ੍ਹਾਂ ਦੇ ਇਸ ਰਿਕਾਰਡ ਦਾ ਹਾਲਾਂਕਿ ਟੁੱਟਣਾ ਮੁਸ਼ਕਲ ਹੀ ਨਜ਼ਰ ਆ ਰਿਹਾ ਹੈ। ਮੌਜੂਦਾ ਸਮੇਂ ’ਚ ਭਾਰਤ ਦਾ ਅਜਿਹਾ ਕੋਈ ਵੀ ਤੇਜ਼ ਗੇਂਦਬਾਜ਼ ਨਹੀਂ ਹੈ ਜੋ ਇਨ੍ਹਾਂ ਦਾ ਰਿਕਾਰਡ ਤੋੜ ਸਕੇ। ਸ਼੍ਰੀਨਾਥ ਦੂਜੇ ਅਜਿਹੇ ਗੇਂਦਬਾਜ਼ ਵੀ ਹਨ, ਜਿਨ੍ਹਾਂ ਨੇ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਸਪਿਨਰ ਅਨਿਲ ਕੁੰਬਲੇ ਦੇ ਨਾਂ ਹੈ। ਕੁੰਬਲੇ ਨੇ 269 ਮੈਚਾਂ ’ਚ 334 ਵਿਕਟਾਂ ਲਈਆਂ ਹਨ। 

PunjabKesari

4 ਵਿਸ਼ਵ ਕੱਪ ਖੇਡਣ ਵਾਲੇ ਇਕਲੌਤੇ ਭਾਰਤੀ ਗੇਂਦਬਾਜ਼
ਸ਼੍ਰੀਨਾਥ ਭਾਰਤ ਲਈ 4 ਵਿਸ਼ਵ ਕੱਪ ਖੇਡਣ ਵਾਲੇ ਇਕਲੌਤੇ ਗੇਂਦਬਾਜ਼ ਹਨ। ਉਨ੍ਹਾਂ ਨੇ 1992, 1996, 1999 ਅਤੇ 2003 ਵਿਸ਼ਵ ਕੱਪ ’ਚ ਆਪਣੀ ਭੂਮਿਕਾ ਨਿਭਾਈ ਸੀ। ਸ਼੍ਰੀਨਾਥ ਦੇ ਨਾਂ ਵਿਸ਼ਵ ਕੱਪ ’ਚ ਕਿਸੇ ਵੀ ਭਾਰਤੀ ਗੇਂਦਬਾਜ਼ ਦੁਆਰਾ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਵੀ ਦਰਜ਼ ਹੈ। 


Rakesh

Content Editor

Related News