ਕੌਮਾਂਤਰੀ ਖੇਡ ਪ੍ਰਤੀਯੋਗਿਤਾਵਾਂ ''ਚ ਸਖਤ ਚੁਣੌਤੀ ਦੇ ਰਿਹਾ ਹੈ ਭਾਰਤ : ਬਿਰੇਂਦਰ ਸਿੰਘ

Sunday, Sep 16, 2018 - 03:22 PM (IST)

ਨਵੀਂ ਦਿੱਲੀ— ਕੇਂਦਰੀ ਇਸਪਾਤ ਮੰਤਰੀ ਚੌਧਰੀ ਬਿਰੇਂਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਖੇਡਾਂ ਦੇ ਮਾਮਲੇ 'ਚ ਕਿਸੇ ਹੋਰ ਦੇਸ਼ ਤੋਂ ਪਿੱਛੇ ਨਹੀਂ ਹੈ। ਇੱਥੇ ਨੌਵੀਂ ਚੈਂਪੀਅਨਜ਼ ਰਨ 2018 ਪ੍ਰਤੀਯੋਗਿਤਾ ਦੇ ਦੌਰਾਨ ਬਿਰੇਂਦਰ ਨੇ ਕਿਹਾ, ''ਵੱਖ-ਵੱਖ ਕੌਮਾਂਤਰੀ ਮੁਕਾਬਲਿਆਂ 'ਚ ਅਸੀਂ ਹੋਰਨਾਂ ਦੇਸ਼ਾਂ ਨੂੰ ਸਖਤ ਟੱਕਰ ਦੇ ਰਹੇ ਹਾਂ। ਹਾਲ ਹੀ 'ਚ ਹੋਈਆਂ ਏਸ਼ੀਆਈ ਖੇਡਾਂ 'ਚ ਸਾਡੇ ਸਟਾਰ ਖਿਡਾਰੀਆਂ ਨੇ ਕਈ ਸੋਨ ਅਤੇ ਚਾਂਦੀ ਦੇ ਤਮਗੇ ਜਿੱਤੇ।''

ਉਨ੍ਹਾਂ ਕਿਹਾ ਕਿ ਖੇਡ ਦੇ ਮਾਮਲੇ 'ਚ ਭਾਰਤ ਕਿਸੇ ਹੋਰ ਦੇਸ਼ ਤੋਂ ਪਿੱਛੇ ਨਹੀਂ ਹੈ। ਭਾਰਤ ਨੇ ਇੰਡੋਨੇਸ਼ੀਆ 'ਚ ਹੋਈਆਂ ਏਸ਼ੀਆਈ ਖੇਡਾਂ 'ਚ 15 ਸੋਨ, 24 ਚਾਂਦੀ ਅਤੇ 30 ਕਾਂਸੀ ਤਮਗੇ ਜਿੱਤੇ ਹਨ। ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਜ਼ਿੰਦਗੀ 'ਚ ਖੇਡਾਂ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ ਅਤੇ ਫਿੱਟ ਰਹਿਣ ਲਈ ਕਿਸੇ ਨਾ ਕਿਸੇ ਖੇਡ ਨਾਲ ਜੁੜਨਾ ਚਾਹੀਦਾ ਹੈ।


Related News