ਬਾਇਓ ਬੱਬਲ ਵਿਧੀ ਰਾਹੀਂ ਕਿੰਨੀਆਂ ਕੁ ਕਾਮਯਾਬ ਹੋ ਸਕਦੀਆਂ ਹਨ ਖੇਡਾਂ (ਵੀਡੀਓ)

Thursday, Aug 13, 2020 - 01:40 PM (IST)

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਨੇ ਜਨਜੀਵਨ ਅਤੇ ਹਰ ਤਰ੍ਹਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰਕੇ ਰੱਖਿਆ ਹੋਇਆ ਹੈ। ਪਰ ਜਿਉਂ ਜਿਉਂ ਸਮਾਂ ਲੰਘ ਰਿਹਾ ਹੈ ਤਾਂ ਸਾਰੀ ਦੁਨੀਆਂ ਨੂੰ ਇਸ ਦੀ ਸਮਝ ਆ ਰਹੀ ਹੈ ਕਿ ਫਿਲਹਾਲ ਸਾਨੂੰ ਕੋਰੋਨਾ ਵਾਇਰਸ ਦੇ ਨਾਲ ਹੀ ਜਿਊਣਾ ਪਵੇਗਾ। ਇਸ ਦੇ ਅਨੁਸਾਰ ਹੀ ਆਪਣੇ ਆਪ ਨੂੰ ਢਾਲਣਾ ਪਵੇਗਾ ਅਤੇ ਇਸੇ ਤਰ੍ਹਾਂ ਹੀ ਕੰਮ ਦੇ ਵਸੀਲੇ ਅਖਤਿਆਰ ਕਰਨੇ ਪੈਣਗੇ। ਅਜਿਹੇ ਵਿੱਚ ਹੁਣ ਕੰਮ ਨੂੰ ਕਰਨ ਲਈ ਤਰੀਕੇ ਲੱਭੇ ਵੀ ਜਾ ਰਹੇ ਹਨ ਅਤੇ ਕੋਰੋਨਾ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਆਦਤ ਆਪ ਮੁਹਾਰੇ ਹੀ ਸਾਨੂੰ ਸਾਰਿਆਂ ਨੂੰ ਪੈ ਵੀ ਰਹੀ ਹੈ। 

ਜੇਕਰ ਤੁਸੀਂ ਵੀ ਇਨ੍ਹਾਂ ਵੱਡੀਆਂ ਹਸਤੀਆਂ ਵਾਂਗ ਹੱਥ ਧੋਣ ਤੋਂ ਕਰਦੇ ਹੋ ਸੰਕੋਚ ਤਾਂ ਹੋ ਜਾਓ ਸਾਵਧਾਨ

ਦੱਸ ਦੇਈਏ ਕਿ ਬਹੁਤ ਸਾਰੀਆਂ ਸਰਕਾਰੀ ਸੇਵਾਵਾਂ ਵੀ ਠੱਪ ਪਈਆਂ ਹਨ ਪਰ ਇੰਟਰਨੈਟ ਜ਼ਰੀਏ ਬਹੁਤ ਸਾਰੇ ਕੰਮ ਆਨਲਾਈਨ ਕੀਤੇ ਜਾ ਰਹੇ ਹਨ। ਜ਼ਰੂਰੀ ਸੇਵਾਵਾਂ ਨਿਭਾਉਣ ਵਾਲੇ ਬੰਦੇ ਸਰੀਰਕ ਦੂਰੀ ਦਾ ਪਾਲਣ ਕਰ ਰਹੇ ਹਨ। ਉਹ ਪੀ.ਪੀ.ਈ.ਕਿੱਟ, ਮਾਸਕ ਤੇ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਬਚਾ ਰਹੇ ਹਨ ਅਤੇ ਆਪਣੀ ਡਿਊਟੀ ਨਿਭਾ ਰਹੇ ਹਨ। 

ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

ਦੂਜੇ ਪਾਸੇ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਨੂੰ ਵੀ ਆਨਲਾਈਨ ਰਿਲੀਜ਼ ਕੀਤਾ ਜਾ ਰਿਹਾ ਹੈ। ਸਿੱਖਿਆਰਥੀ ਵੀ ਆਨਲਾਈਨ ਕਲਾਸਾਂ ਨਾਲ ਆਪਣੀ ਪੜ੍ਹਾਈ ਜਾਰੀ ਰੱਖ ਰਹੇ ਹਨ। ਪਰ ਇੱਥੇ ਸਭ ਤੋਂ ਵੱਡੀ ਦੁਚਿੱਤੀ ਖੇਡਾਂ ਨੂੰ ਲੈ ਕੇ ਇਹ ਹੈ ਕਿ ਖਿਡਾਰੀਆਂ ਦੀਆਂ ਖੇਡਾਂ ਕਿਵੇਂ ਕਰਵਾਈਆਂ ਜਾਣ, ਕਿਉਂਕਿ ਉਨ੍ਹਾਂ ਨੂੰ ਪੀ.ਪੀ.ਈ. ਕਿੱਟਾਂ ਪਵਾ ਕੇ ਨਹੀਂ ਖਿਡਾਇਆ ਜਾ ਸਕਦਾ। ਅਜਿਹੇ ਸਮੇਂ ਖੇਡਾਂ ਕਰਵਾਉਣ ਲਈ ਬਾਇਓ ਬਬਲ ਦੀ ਵਰਤੋਂ 'ਤੇ ਗੌਰ ਫਰਮਾਇਆ ਜਾ ਰਿਹੈ। ਕਿਉਂਕਿ ਵੈਸਟਇੰਡੀਜ਼ ਅਤੇ ਇੰਗਲੈਂਡ ਵਿਚਾਲੇ ਇਕ ਮੈਚ ਗੁਬਾਰਾ ਵਿਧੀ ਨਾਲ ਹੀ ਸੰਪੂਰਨ ਹੋ ਸਕਿਆ ਹੈ। 

ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ

ਹੁਣ ਇਸੇ ਵਿਧੀ ਦੀ ਵਰਤੋਂ ਕਰਕੇ ਬਾਕੀ ਖੇਡਾਂ ਕਰਵਾਉਣ ਬਾਰੇ ਵੀ ਵਿਚਾਰ ਚੱਲ ਰਹੀ ਹੈ। ਬਾਇਓ ਬੱਬਲ ਇੱਕ ਬਹੁਤ ਵੱਡਾ ਗੁਬਾਰਾ ਹੈ ਜਿਸ ਵਿੱਚ ਕੋਈ ਵੀ ਦਰਸ਼ਕ ਨਹੀਂ ਜਾ ਸਕਦਾ ਸਗੋਂ ਖਿਡਾਰੀ ਹੀ ਖੇਡ ਸਕਦੇ ਹਨ। ਇਸ ਅੰਦਰ ਖਿਡਾਉਣ ਲਈ ਵੀ ਕਈ ਤਰ੍ਹਾਂ ਦੇ ਨਿਯਮਾਂ ਦਾ ਪਾਲਣ ਕੀਤਾ ਜਾਂਦਾ ਹੈ। ਉਦਾਹਰਨ ਵਜੋਂ ਬਾਇਓ ਬੱਬਲ ਅੰਦਰ ਖੇਡਣ ਵਾਲੇ ਸਾਰੇ ਖਿਡਾਰੀਆਂ ਦਾ ਕੋਰੋਨਾ ਟੈਸਟ ਕੀਤਾ ਜਾਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੂਰੀ ਨਿਗਰਾਨੀ ਹੇਠ ਰਹਿਣਾ ਪਵੇਗਾ ਅਤੇ ਚੈੱਕ ਅੱਪ ਕਰਵਾਉਂਦੇ ਰਹਿਣਾ ਪਵੇਗਾ। ਜ਼ਿਆਦਾ ਮੀਡੀਆ ਕਰਮੀ ਵੀ ਉਨ੍ਹਾਂ ਤੱਕ ਨਹੀਂ ਪਹੁੰਚ ਸਕਦੇ ਇਸ ਤੋਂ ਇਲਾਵਾ ਖਿਡਾਰੀਆਂ ਦਾ ਬਾਹਰਲੇ ਬੰਦਿਆਂ ਨੂੰ ਮਿਲਣਾ ਵੀ ਮਨਜ਼ੂਰ ਨਹੀਂ ਹੈ।

ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜੇਕਰ ਕੋਈ ਖਿਡਾਰੀ ਇਨ੍ਹਾਂ ਨਿਯਮਾਂ ਦੀ ਪਾਲਣ ਨਹੀਂ ਕਰਦਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਵਿਧੀ ਨੂੰ ਸਕਾਰਾਤਮਕ ਤੌਰ ’ਤੇ ਸਲਾਹਿਆ ਵੀ ਜਾ ਰਿਹਾ ਹੈ ਅਤੇ ਇਸ ਦੇ ਆਲੋਚਕ ਵੀ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਇਸ ਵਿਧੀ ਨਾਲ ਵੀ ਕੋਰੋਨਾ ਵਾਇਰਸ ਤੋਂ ਬਚਿਆ ਨਹੀਂ ਜਾ ਸਕਦਾ। ਜੇਕਰ ਕਿਸੇ ਇੱਕ ਖਿਡਾਰੀ ਨੂੰ ਵੀ ਕੋਰੋਨਾ ਹੋ ਜਾਂਦਾ ਹੈ ਤਾਂ ਸਾਰੇ ਖਿਡਾਰੀ, ਹੋਟਲ ਦੇ ਮੁਲਾਜ਼ਮ, ਮੀਡੀਆ ਕਰਮੀ ਅਤੇ ਇਨ੍ਹਾਂ ਨਾਲ ਜੁੜਿਆ ਹਰ ਬੰਦਾ ਹੀ ਇਕਾਂਤਵਾਸ ਕਰਨਾ ਪਵੇਗਾ। ਇਸ ਸੰਬਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ


author

rajwinder kaur

Content Editor

Related News