ਨੌਜਵਾਨ ਨਿਸ਼ਾਨੇਬਾਜ਼ਾਂ ਨੂੰ ਲੈ ਕੇ ਉਤਸ਼ਾਹਤ ਬਿੰਦਰਾ
Friday, Dec 14, 2018 - 01:51 AM (IST)

ਮੁੰਬਈ- ਚੋਟੀ ਦਾ ਨਿਸ਼ਾਨੇਬਾਜ਼ ਅਤੇ ਭਾਰਤ ਦਾ ਇਕੋ-ਇਕ ਵਿਅਕਤੀਗਤ ਓਲੰਪਿਕ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ ਨੌਜਵਾਨ ਨਿਸ਼ਾਨੇਬਾਜ਼ਾਂ ਦੇ ਸਾਹਮਣੇ ਆਉਣ ਕਾਰਨ ਕਾਫੀ ਉਤਸ਼ਾਹਤ ਹੈ। ਉਸ ਨੇ ਇਸ ਨੂੰ ਦੇਸ਼ ਵਿਚ ਖੇਡਾਂ ਲਈ ਹਾਂ-ਪੱਖੀ ਸੰਕੇਤ ਕਰਾਰ ਦਿੱਤਾ ਹੈ।
ਬਿੰਦਰਾ ਨੇ ਕਿਹਾ ਕਿ ਨਿਸ਼ਾਨੇਬਾਜ਼ੀ ਵਿਚ ਅਸੀਂ (ਭਾਰਤ) ਕਾਫੀ ਵਿਕਸਤ ਹਾਂ। ਵਿਸ਼ਵ ਕੱਪ ਵਿਚ ਅਸੀਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਸੀਂ ਸਿਰਫ ਆਪਣਾ ਧਿਆਨ ਕੇਂਦਰਤ ਰੱਖਣਾ ਹੈ ਅਤੇ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਹੈ।