ਦੱ. ਅਫ਼ਰੀਕਾ ਨੂੰ ਲੱਗਾ ਵੱਡਾ ਝਟਕਾ, ਇਹ ਧਾਕੜ ਗੇਂਦਬਾਜ਼ ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਹੋਇਆ ਬਾਹਰ

Tuesday, Dec 21, 2021 - 05:15 PM (IST)

ਦੱ. ਅਫ਼ਰੀਕਾ ਨੂੰ ਲੱਗਾ ਵੱਡਾ ਝਟਕਾ, ਇਹ ਧਾਕੜ ਗੇਂਦਬਾਜ਼ ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਹੋਇਆ ਬਾਹਰ

ਜੋਹਾਨਿਸਬਰਗ- ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨਾਰਤਜੇ ਨੂੰ 26 ਦਸੰਬਰ ਨੂੰ ਸੁਪਰ ਸਪੋਰਟ ਪਾਰਕ 'ਚ ਬਾਕਸਿੰਗ ਡੇ ਖੇਡ ਤੋਂ ਸ਼ੁਰੂ ਹੋਣ ਵਾਲੀ ਭਾਰਤ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਕ੍ਰਿਕਟ ਦੱਖਣੀ ਅਫ਼ਰੀਕਾ (ਸੀ. ਐੱਸ. ਏ.) ਨੇ ਮੰਗਲਵਾਰ ਨੂੰ ਟਵਿੱਟਰ 'ਤੇ ਪੋਸਟ ਕਰਦੇ ਹੋਏ ਕਿਹਾ ਕਿ ਐਨਰਿਕ ਨਾਰਤਜੇ ਸੱਟ ਕਾਰਨ 3 ਮੈਚਾਂ ਦੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ।

ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰਿਕਟਰ ਆਬਿਦ ਅਲੀ ਛਾਤੀ ’ਚ ਦਰਦ ਮਗਰੋਂ ਹਸਪਤਾਲ ’ਚ ਦਾਖ਼ਲ

PunjabKesari

ਦੱਖਣੀ ਅਫ਼ਰੀਕਾ ਕ੍ਰਿਕਟ ਬੋਰਡ ਨੇ ਟਵੀਟ ਕਰਦੇ ਹੋਏ ਕਿਹਾ ਕਿ ਨਾਰਤਜੇ ਭਾਰਤ ਖ਼ਿਲਾਫ਼ ਟੈਸਟ ਸੀਰੀਜ਼ 'ਚ ਹਿੱਸਾ ਨਹੀਂ ਲੈ ਸਕਣਗੇ ਕਿਉਂਕਿ ਉਹ ਸੱਟ ਦਾ ਸ਼ਿਕਾਰ ਹੋ ਗਏ ਹਨ। ਅਜੇ ਉਨ੍ਹਾਂ ਦੀ ਰਿਪਲੇਸਮੈਂਟ 'ਚ ਕੋਈ ਖਿਡਾਰੀ ਨਹੀਂ ਚੁਣਿਆ ਗਿਆ ਹੈ। ਨਾਰਤਜੇ ਦਾ ਟੈਸਟ ਸੀਰੀਜ਼ ਤੋਂ ਬਾਹਰ ਹੋਣਾ ਦੱਖਣੀ ਅਫ਼ਰੀਕੀ ਟੀਮ ਲਈ ਵੱਡਾ ਝਟਕਾ ਹੈ ਕਿਉਂਕਿ ਨਾਰਤਜੇ ਆਪਣੀ ਤੇਜ਼ ਰਫ਼ਤਾਰ ਗੇਂਦ ਨਾਲ ਭਾਰਤੀ ਬੱਲੇਬਾਜ਼ਾਂ ਨੂੰ ਪਰੇਸਾਨੀ 'ਚ ਪਾ ਸਕਦੇ ਸਨ ਪਰ ਉਨ੍ਹਾਂ ਦੀ ਗ਼ੈਰ ਮੌਜੂਦਗੀ 'ਚ ਪੂਰਾ ਦਾਰੋਮਦਾਰ ਕਗਿਸੋ ਰਬਾਡਾ ਤੇ ਲੁੰਗੀ ਐਨਗਿਡੀ 'ਤੇ ਆ ਜਾਵੇਗਾ।

ਐਨਰਿਕ ਨਾਰਤਜੇ ਨੇ ਆਪਣੇ ਛੋਟੇ ਜਿਹੇ ਕਰੀਅਰ 'ਚ ਦੱਖਣੀ ਅਫਰੀਕਾ ਕ੍ਰਿਕਟ ਲਈ ਅਜੇ ਤਕ 12 ਟੈਸਟ ਮੈਚ ਦੀਆਂ 21 ਪਾਰੀਆਂ 'ਚ 47 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਨਾਰਤਜੇ ਨੇ ਆਪਣੀਆਂ ਤੇਜ਼ ਰਫ਼ਤਾਰ ਗੇਂਦਾਂ ਨਾਲ ਬੇਹੱਦ ਹੀ ਘੱਟ ਸਮੇਂ 'ਚ ਆਪਣਾ ਨਾਂ ਬਣਾ ਲਿਆ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ 150 ਦੀ ਸਪੀਡ ਤੋਂ ਜ਼ਿਆਦਾ ਦੀ ਗੇਂਦ ਕਰਾ ਕੇ ਲੋਕਾਂ ਦੀਆਂ ਨਜ਼ਰਾਂ 'ਚ ਆਏ ਸਨ।

ਇਹ ਵੀ ਪੜ੍ਹੋ : ਪਾਕਿ ਗੇਂਦਬਾਜ਼ ਯਾਸਿਰ 'ਤੇ 14 ਸਾਲ ਦੀ ਲੜਕੀ ਨੇ ਲਾਇਆ ਜਬਰ-ਜ਼ਨਾਹ ਦਾ ਦੋਸ਼

PunjabKesari

ਦੱਖਣੀ ਅਫਰੀਕਾ ਦੀ ਟੈਸਟ ਟੀਮ
ਡੀਨ ਐਲਗਰ (ਕਪਤਾਨ), ਟੇਂਬਾ ਬਾਵੁਮਾ (ਉਪ-ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਕੈਗਿਸੋ ਰਬਾਡਾ, ਸਰੇਲ ਇਰਵੀ, ਬਿਊਰੇਨ ਹੇਂਡ੍ਰਿਕਸ, ਜਾਰਜ ਲਿੰਡੇ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਐਡੇਨ ਮਾਰਕਰਾਮ, ਵੀਆਨ ਮੁਲਡਰ, ਐਨਰਿਕ ਨਾਰਤਜੇ, ਕੀਗਨ ਪੀਟਰਸਨ, ਰੱਸੀ ਵੈਨ ਡੇਰ ਡੁਸੇਂ, ਕਾਈਲ ਵੇਰੇਨ, ਮਾਰਕੋ ਜੇਨਸਨ, ਗਲੇਨਟਨ ਸਟੁਰਮੈਨ, ਪ੍ਰੇਨੇਲਨ ਸੁਬ੍ਰਯ, ਸਿਸਾਂਡਾ ਮਗਲਾ, ਰੇਆਨ ਰਿਕੇਲਟਨ, ਡੁਸਾਨੇ ਓਲੀਵਰ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News