ਫੈਂਸ ਨੂੰ ਲਗ ਸਕਦੈ ਵੱਡਾ ਝਟਕਾ, ਇਸ ਟੀਮ ਦੇ 8 ਖਿਡਾਰੀ ਕੋਰੋਨਾ ਪਾਜ਼ੇਟਿਵ

05/21/2020 4:37:19 PM

ਸਪੋਰਟਸ ਡੈਸਕ : ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਖੇਡਾਂ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਮਾਰਚ ਤੋਂ ਹੀ ਦੁਨੀਆ ਭਰ ਵਿਚ ਕਿਸੇ ਵੀ ਤਰ੍ਹਾਂ ਦੇ ਵੱਡੇ ਖੇਡ ਆਯੋਜਨ ਨਹੀਂ ਹੋ ਰਹੇ ਹਨ। ਹਾਲਾਂਕਿ ਮਈ ਕੁਝ ਦੇਸ਼ਾਂ ਨੇ ਖਿਡਾਰੀਆਂ ਨੂੰ ਟ੍ਰੇਨਿੰਗ ਵਿਚ ਛੂਟ ਦੇਣ ਦਾ ਫੈਸਲਾ ਕੀਤਾ ਸੀ ਪਰ ਹੁਣ ਖੇਡਾਂ ਦੇ ਦੋਬਾਰਾ ਸ਼ੁਰੂ ਹੋਣ ਦੀਆਂ ਉਮੀਦਾਂ ਨੂੰ ਤਗੜਾ ਝਟਕਾ ਲੱਗ ਸਕਦਾ ਹੈ। ਮੈਕਸਿਕਨ ਫੁੱਟਬਾਲ ਕਲੱਬ ਸਾਂਤੋਸ਼ ਲਗੁਨਾ ਦੇ 8 ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। 8 ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਲੀਗ ਦੇ ਦੋਬਾਰਾ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਬੇਹੱਦ ਘੱਟ ਰਹਿ ਗਈਆਂ ਹਨ। ਇਕ ਸਮਾਚਾਰ ਏਜੰਸੀ ਨੇ ਲਿਗਾ ਮੈਕਸ ਦੇ ਹਵਾਲੇ ਤੋਂ ਦੱਸਿਆ ਕਿ ਖਿਡਾਰੀਆ ਵਿਚ ਇਸ ਬੀਮਾਰੀ ਦੇ ਲੱਛਣ ਪਾਏ ਗਏ ਹਨ, ਜਿਨ੍ਹਾਂ ਦਾ ਇਸ ਹਫਤੇ ਦੀ ਸ਼ੁਰੂਆਤ ਵਿਚ ਟੈਸਟ ਕੀਤਾ ਗਿਆ ਸੀ। ਮੈਕਸ ਨੇ ਹਾਲਾਂਕਿ ਖਿਡਾਰੀਆਂ ਦੇ ਨਾਂ ਨਹੀਂ ਦੱਸੇ ਹਨ।

PunjabKesari

ਕਲੱਬ ਨੇ ਇਕ ਬਿਆਨ ਵਿਚ ਕਿਹਾ ਕਿ 8 ਖਿਡਾਰੀਆਂ ਨੂੰ ਕੋਵਿਡ-19 ਟੈਸਟ ਵਿਚ ਪਾਜ਼ੇਟਿਵ ਪਾਇਆ ਗਿਆ ਹੈ। ਹਾਲਾਂਕਿ ਕਿਸੇ ਨੂੰ ਕੋਈ ਲੱਛਣ ਨਹੀਂ ਸੀ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮੈਕਸਿਕਨ ਫੁੱਟਬਾਲ ਲੀਗ 15 ਮਾਰਚ ਤੋਂ ਹੀ ਮੁਲਤਵੀ ਹੈ। ਲਿਗਾ ਮੈਕਸ ਨੇ ਸਾਰੇ ਕਲੱਬਾਂ ਨੂੰ ਕਿਹਾ ਕਿ ਮੁਕਾਬਲੇਬਾਜ਼ੀ ਵਿਚ ਪਰਤਣ ਤੋਂ ਪਹਿਲਾਂ ਸਾਰੇ ਖਿਡਾਰੀਆਂ ਦਾ ਟੈਸਟ ਕਰਾਂਗੇ। ਇਸ ਖਬਰ ਦਾ ਦੂਜੇ ਦੇਸ਼ਾਂ ਵਿਚ ਸ਼ੁਰੂ ਹੋਣ ਵਾਲੀ ਲੀਗ 'ਤੇ ਵੀ ਅਸਰ ਪੈ ਸਕਦਾ ਹੈ। ਜਰਮਨੀ ਇਸ ਮਹੀਨੇ ਦੇ ਆਖੀਰ ਵਿਚ ਫੁੱਟਬਾਲ ਲੀਗ ਨੂੰ ਦੋਬਾਰਾ ਸ਼ੁਰੂ ਕਰਨ ਦਾ ਐਲਾਨ ਕਰ ਚੁੱਕਾ ਹੈ। ਹਾਲਾਂਕਿ ਕੋਰੋਨਾ ਵਾਇਰਸ ਖਤਰੇ ਨੂੰ ਦੇਖਦਿਆਂ ਅਜੇ ਬੰਦ ਦਰਵਾਜ਼ਿਆਂ ਵਿਚ ਹੀ ਖੇਡਾਂ ਦੀ ਸ਼ੁਰੂਆਤ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਹਾਲਾਂਕਿ ਪੂਰੀ ਦੁਨੀਆ ਵਿਚ ਹਰ ਗੁਜ਼ਰਦੇ ਦਿਨ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ 50 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤਕ 3 ਲੱਖ ਤੋਂ ਜ਼ਿਆਦਾ ਲੋਕਾਂ ਦੀ ਇਸ ਵਾਇਰਸ ਕਾਰਨ ਜਾਨ ਜਾ ਚੁੱਕੀ ਹੈ।


Ranjit

Content Editor

Related News