CSK ਨੂੰ ਲੱਗਾ ਵੱਡਾ ਝਟਕਾ, ਰਵਿੰਦਰ ਜਡੇਜਾ ਦੇ IPL ਤੋਂ ਬਾਹਰ ਹੋਣ ਦਾ ਖ਼ਦਸ਼ਾ

Wednesday, May 11, 2022 - 05:33 PM (IST)

CSK ਨੂੰ ਲੱਗਾ ਵੱਡਾ ਝਟਕਾ, ਰਵਿੰਦਰ ਜਡੇਜਾ ਦੇ IPL ਤੋਂ ਬਾਹਰ ਹੋਣ ਦਾ ਖ਼ਦਸ਼ਾ

ਮੁੰਬਈ- ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਆਲਰਾਊਂਡਰ ਰਵਿੰਦਰ ਜਡੇਜਾ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ ਸੀਜ਼ਨ ਬਹੁਤ ਚੰਗਾ ਨਹੀਂ ਰਿਹਾ ਹੈ। ਸੀਜ਼ਨ ਦੀ ਸ਼ੁਰੂਆਤ 'ਚ ਕਪਤਾਨ ਚੁਣੇ ਗਏ ਜਡੇਜਾ ਨੇ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੇ ਕਾਰਨ ਪਹਿਲਾਂ ਕਪਤਾਨੀ ਛੱਡੀ ਤੇ ਹੁਣ ਉਹ ਸੱਟ ਦੇ ਕਾਰਨ ਬਾਕੀ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਕਗਾਰ 'ਤੇ ਹਨ। ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਖ਼ਿਲਾਫ਼ ਮੈਚ ਦੇ ਦੌਰਾਨ ਫੀਲਡਿੰਗ ਕਰਦੇ ਹੋਏ ਜਡੇਜਾ ਸੱਟ ਦਾ ਸ਼ਿਕਾਰ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਦਿੱਲੀ ਕੈਪੀਟਲਜ਼ (ਡੀ. ਸੀ.) ਦੇ ਖ਼ਿਲਾਫ਼ ਅਗਲੇ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਜੋਤੀ ਯਾਰਾਜੀ ਨੇ ਰਚਿਆ ਇਤਿਹਾਸ, ਤੋੜਿਆ 20 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ

ਪਿਛਲੇ ਦੋ ਦਿਨਾਂ 'ਚ ਜਡੇਜਾ ਦੀ ਨਿਗਰਾਨੀ ਕਰਨ 'ਤੇ ਪਤਾ ਲੱਗਾ ਕਿ ਸੱਟ 'ਚ ਸੁਧਾਰ ਨਹੀਂ ਹੋਇਆ ਹੈ, ਜਿਸ ਤੋਂ ਬਾਅਦ ਵੀਰਵਾਰ ਨੂੰ ਹੋਣ ਵਾਲੇ ਚੇਨਈ ਬਨਾਮ ਮੁੰਬਈ ਦੇ ਮੁਕਾਬਲੇ 'ਚ ਟੀਮ ਉਨ੍ਹਾਂ ਦੀ ਸੱਟ ਦੇ ਨਾਲ ਕੋਈ ਰਿਸਕ ਨਹੀਂ ਲੈਣਾ ਚਾਹੇਗੀ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜੇਕਰ ਆਰ. ਸੀ. ਬੀ. ਜਾਂ ਰਾਜਸਥਾਨ ਰਾਇਲਜ਼ 'ਚੋਂ ਕੋਈ ਵੀ ਟੀਮ ਆਪਣਾ ਅਗਲਾ ਮੈਚ ਜਿੱਤ ਜਾਂਦੀ ਹੈ ਤਾਂ ਉਹ 16 ਪੁਆਇੰਟ 'ਤੇ ਪੁੱਜ ਜਾਵੇਗੀ ਜਿਸ ਦੇ ਨਾਲ ਹੀ ਚੇਨਈ ਵੀ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ।

ਇਹ ਵੀ ਪੜ੍ਹੋ : UP ਸਰਕਾਰ ਦਾ ਖਿਡਾਰੀਆਂ ਲਈ ਵੱਡਾ ਐਲਾਨ, ਅੰਤਰਰਾਸ਼ਟਰੀ ਖੇਡਾਂ 'ਚ ਤਮਗ਼ੇ ਜਿੱਤਣ 'ਤੇ ਬਣਨਗੇ ਸਰਕਾਰੀ ਅਫ਼ਸਰ

ਅਜੇ ਤਕ ਖੇਡੇ ਗਏ 11 'ਚੋਂ ਸਿਰਫ਼ ਚਾਰ ਮੈਚ ਜਿੱਤਣ ਵਾਲੀ ਚੇਨਈ ਜੇਕਰ ਆਪਣੇ ਬਾਕੀ ਮੈਚ ਜਿੱਤ ਵੀ ਜਾਂਦੀ ਹੈ ਤਾਂ ਉਹ ਸਿਰਫ਼ 14 ਪੁਆਇੰਟ ਤਕ ਹੀ ਪਹੁੰਚ ਸਕੇਗੀ। ਦੂਜੇ ਪਾਸੇ ਗੁਜਰਾਤ ਤੇ ਲਖਨਊ ਨੇ ਆਪਣੇ-ਆਪਣੇ 12 ਮੈਚਾਂ 'ਚ ਪਹਿਲਾਂ ਹੀ ਕ੍ਰਮਵਾਰ 18 ਤੇ 16 ਅੰਕ ਹਾਸਲ ਕਰ ਲਏ ਹਨ। ਅਜਿਹੇ 'ਚ ਮੁਮਕਿਨ ਹੈ ਕਿ ਸੀ. ਐੱਸ. ਕੇ. ਜਡੇਜਾ ਨੂੰ ਆਈ. ਪੀ. ਐੱਲ. ਦੇ 2022 ਦੇ ਬਾਕੀ ਮੈਚ ਨਾ ਖਿਡਾਏ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News