ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦੇ ਤਲਾਕ ਨੂੰ ਲੈ ਕੇ ਵੱਡੀ ਖ਼ਬਰ, ਮੁੰਬਈ ਕੋਰਟ 'ਚ ਅੱਜ ਆਵੇਗਾ ਫ਼ੈਸਲਾ

Thursday, Mar 20, 2025 - 07:48 AM (IST)

ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦੇ ਤਲਾਕ ਨੂੰ ਲੈ ਕੇ ਵੱਡੀ ਖ਼ਬਰ, ਮੁੰਬਈ ਕੋਰਟ 'ਚ ਅੱਜ ਆਵੇਗਾ ਫ਼ੈਸਲਾ

ਨੈਸ਼ਨਲ ਡੈਸਕ : ਬਾਂਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਉਨ੍ਹਾਂ ਦੀ ਵੱਖ ਰਹਿ ਰਹੀ ਪਤਨੀ ਧਨਸ਼੍ਰੀ ਵਰਮਾ ਵੱਲੋਂ ਤਲਾਕ ਦੀ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਕਾਨੂੰਨੀ ਰੂਪ ਨਾਲ ਜ਼ਰੂਰੀ 6 ਮਹੀਨਿਆਂ ਦੀ ਮਿਆਦ ਤੋਂ ਛੋਟ ਦਿੰਦੇ ਹੋਏ ਪਰਿਵਾਰਕ ਅਦਾਲਤ ਨੂੰ 20 ਮਾਰਚ ਵੀਰਵਾਰ ਤੱਕ ਉਨ੍ਹਾਂ ਦੀ ਤਲਾਕ ਦੀ ਅਰਜ਼ੀ 'ਤੇ ਫ਼ੈਸਲਾ ਕਰਨ ਦਾ ਨਿਰਦੇਸ਼ ਦਿੱਤਾ ਹੈ।

 ਇਹ ਵੀ ਪੜ੍ਹੋ : ਹੀਰਿਆਂ ਨਾਲ ਜੜਿਆ ਬ੍ਰੈਸਲੇਟ ਪਹਿਨ ਕੇ ਪ੍ਰੈੱਸ ਕਾਨਫਰੰਸ 'ਚ ਪੁੱਜੇ ਹਾਰਦਿਕ ਪੰਡਯਾ, ਕੀਮਤ ਜਾਣ ਉੱਡ ਜਾਣਗੇ ਹੋਸ਼

ਜਸਟਿਸ ਮਾਧਵ ਜਮਦਾਰ ਦੇ ਸਿੰਗਲ ਬੈਂਚ ਨੇ ਕਿਹਾ ਕਿ ਚਾਹਲ 21 ਮਾਰਚ ਤੋਂ ਉਪਲਬਧ ਨਹੀਂ ਹੋਣਗੇ, ਕਿਉਂਕਿ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਕ੍ਰਿਕਟ ਟੂਰਨਾਮੈਂਟ 'ਚ ਹਿੱਸਾ ਲੈਣਾ ਹੈ। ਚਾਹਲ ਅਤੇ ਧਨਸ਼੍ਰੀ ਨੇ ਇਸ ਸਾਲ 5 ਫਰਵਰੀ ਨੂੰ ਇੱਥੇ ਇਕ ਪਰਿਵਾਰਕ ਅਦਾਲਤ ਵਿਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਚਾਹਲ ਅਤੇ ਉਸ ਦੀ ਪਤਨੀ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਕਾਰਨ ਕਾਨੂੰਨੀ ਤੌਰ 'ਤੇ ਲਾਜ਼ਮੀ 6 ਮਹੀਨਿਆਂ ਦੀ ਮਿਆਦ ਨੂੰ ਮੁਆਫ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ 20 ਫਰਵਰੀ ਨੂੰ ਪਰਿਵਾਰਕ ਅਦਾਲਤ ਨੇ ਇਸ ਤੋਂ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਨੇ ਫੈਮਿਲੀ ਕੋਰਟ ਦੇ ਹੁਕਮਾਂ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ। ਹਿੰਦੂ ਮੈਰਿਜ ਐਕਟ ਤਹਿਤ ਹਰ ਜੋੜੇ ਨੂੰ ਤਲਾਕ ਦੇਣ ਤੋਂ ਪਹਿਲਾਂ 6 ਮਹੀਨੇ ਦੀ ਇਹ ਮਿਆਦ ਪੂਰੀ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ : ਦਿੱਲੀ ਮੈਟਰੋ 'ਚ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ ਸ਼ਖਸ, CRPF ਦੀ ਮਹਿਲਾ ਅਫਸਰ ਨੇ ਇੰਝ ਬਚਾਈ ਜਾਨ

ਪਟੀਸ਼ਨ ਨੂੰ ਮਨਜ਼ੂਰੀ ਦਿੰਦੇ ਹੋਏ ਜਸਟਿਸ ਜਮਦਾਰ ਨੇ ਕਿਹਾ, “ਕਿਉਂਕਿ ਪਟੀਸ਼ਨਰ ਨੰਬਰ 1 (ਚਾਹਲ) ਨੇ ਆਈਪੀਐੱਲ ਵਿੱਚ ਹਿੱਸਾ ਲੈਣਾ ਹੈ, ਵਕੀਲ ਨੇ ਕਿਹਾ ਹੈ ਕਿ ਉਹ 21 ਮਾਰਚ ਤੋਂ ਬਾਅਦ ਉਪਲਬਧ ਨਹੀਂ ਹੋ ਸਕਦਾ। ਇਸ ਲਈ ਪਰਿਵਾਰਕ ਅਦਾਲਤ ਨੂੰ ਬੇਨਤੀ ਹੈ ਕਿ ਉਹ ਉਨ੍ਹਾਂ ਦੀ ਤਲਾਕ ਦੀ ਪਟੀਸ਼ਨ 'ਤੇ 20 ਮਾਰਚ ਤੱਕ ਫੈਸਲਾ ਕਰੇ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News