ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਬੰਗਲਾਦੇਸ਼ ਨੇ ਟੀ-20 ਸੀਰੀਜ਼ ਜਿੱਤੀ
Wednesday, Dec 03, 2025 - 10:28 AM (IST)
ਚਟਗਾਂਵ (ਬੰਗਲਾਦੇਸ਼)– ਤੰਜੀਦ ਹਸਨ ਦੇ ਰਿਕਾਰਡ 5 ਕੈਚਾਂ ਤੇ ਅਜੇਤੂ 55 ਦੌੜਾਂ ਦੀ ਬਦੌਲਤ ਬੰਗਲਾਦੇਸ਼ ਨੇ ਤੀਜੇ ਤੇ ਆਖਰੀ ਟੀ-20 ਕੌਮਾਂਤਰੀ ਮੈਚ ਵਿਚ ਮੰਗਲਵਾਰ ਨੂੰ ਇੱਥੇ ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ। ਆਇਰਲੈਂਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 117 ਦੌੜਾਂ ’ਤੇ ਢੇਰ ਹੋ ਗਈ, ਜਿਸ ਦੇ ਜਵਾਬ ਵਿਚ ਬੰਗਲਾਦੇਸ਼ ਨੇ 13.4 ਓਵਰਾਂ ਵਿਚ 2 ਵਿਕਟਾਂ ’ਤੇ 119 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਤੰਜੀਦ ਇਸ ਦੌਰਾਨ ਕਿਸੇ ਟੀ-20 ਮੈਚ ਵਿਚ ਪੂਰਣ ਟੈਸਟ ਮੈਂਬਰ ਵੱਲੋਂ 5 ਕੈਚ ਫੜਨ ਵਾਲਾ ਪਹਿਲਾ ਕ੍ਰਿਕਟਰ ਬਣਿਆ। ਉਸ ਨੇ ਆਇਰਲੈਂਡ ਦੇ ਆਖਰੀ 5 ਬੱਲੇਬਾਜ਼ਾਂ ਦੇ ਕੈਚ ਫੜੇ।
