ਭਾਰਤੀ ਹਾਕੀ ਨੂੰ ਵੱਡਾ ਘਾਟਾ, ਸਾਬਕਾ ਪੰਜਾਬੀ ਖਿਡਾਰੀ ਦਾ ਦਿਹਾਂਤ
Saturday, Nov 09, 2024 - 06:36 PM (IST)
ਜਲੰਧਰ- ਇੰਡੀਅਨ ਏਅਰਲਾਈਨਜ਼ ਅਤੇ ਏਅਰ ਇੰਡੀਆ ਦੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਸੁਰਜੀਤ ਹਾਕੀ ਸੋਸਾਇਟੀ, ਜਲੰਧਰ ਦੇ ਸੰਸਥਾਪਕ ਮੈਂਬਰ ਗੁਰਚਰਨ ਸਿੰਘ ਜੋ ਕਿ 'ਡਾਕਟਰ' ਅਤੇ 'ਗੁਰੂ' ਵਜੋਂ ਹਾਕੀ ਦੇ ਖੇਤਰ ਵਿੱਚ ਜਾਣੇ ਜਾਂਦੇ ਸਨ, ਦਾ ਸ਼ਨੀਵਾਰ ਸਵੇਰੇ ਜਲੰਧਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 10 ਨਵੰਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 3 ਵਜੇ ਸ਼ਮਸ਼ਾਨਘਾਟ, ਮਾਡਲ ਟਾਊਨ, ਜਲੰਧਰ ਵਿਖੇ ਕੀਤਾ ਜਾਵੇਗਾ।
ਇਸ ਦੁੱਖ ਦੀ ਘੜੀ ਵਿੱਚ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਡਾ: ਹਿਮਾਂਸ਼ੂ ਗੁਪਤਾ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਕਾਰਜਕਾਰੀ ਪ੍ਰਧਾਨ ਲਖਵਿੰਦਰ ਪਾਲ ਸਿੰਘ ਖਹਿਰਾ ਤੇ ਲੇਖ ਰਾਜ ਨਾਇਰ, ਸੀਨੀਅਰ ਮੀਤ ਪ੍ਰਧਾਨ ਰਾਮ ਪ੍ਰਤਾਪ ਤੇ ਅਮਰੀਕ ਸਿੰਘ ਪੁਆਰ, ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ, ਸ. ਸੀ.ਈ.ਓ ਇਕਬਾਲ ਸਿੰਘ ਸੰਧੂ, ਸਕੱਤਰ ਰਣਬੀਰ ਸਿੰਘ ਟੁਟ, ਨਰਿੰਦਰ ਸਿੰਘ ਜੱਜ, ਇਕਬਾਲ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਲਾਲੀ, ਤਰਲੋਕ ਸਿੰਘ ਭੁੱਲਰ, ਗੁਰਵਿੰਦਰ ਸਿੰਘ ਗੁੱਲੂ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਓਲੰਪੀਅਨ ਅਜੀਤਪਾਲ ਸਿੰਘ, ਓਲੰਪੀਅਨ ਐਸ਼ੋਨ ਧਿਆਨ ਚੰਦ, ਓਲੰਪੀਅਨ ਹਰਚਰਨ ਸਿੰਘ, ਡਾ. ਓਲੰਪੀਅਨ ਅਸ਼ੋਕ ਦੀਵਾਨ, ਓਲੰਪੀਅਨ ਬਲਦੇਵ ਸਿੰਘ, ਓਲੰਪੀਅਨ ਹਰਦੀਪ ਸਿੰਘ, ਓਲੰਪੀਅਨ ਅਜੀਤ ਸਿੰਘ, ਓਲੰਪੀਅਨ ਰਜਿੰਦਰ ਸਿੰਘ, ਓਲੰਪੀਅਨ ਗੁਨਦੀਪ ਕੁਮਾਰ, ਓਲੰਪੀਅਨ ਸੰਜੀਵ ਕੁਮਾਰ ਨੇ ਮ੍ਰਿਤਕ ਡਾ: ਗੁਰਚਰਨ ਸਿੰਘ ਦੇ ਬੇਵਕਤੀ ਦੇਹਾਂਤ 'ਤੇ ਉਨ੍ਹਾਂ ਦੀ ਪਤਨੀ ਜਗੇਸ਼ਵਰ ਕੌਰ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।