ਕੋਵਿਡ-19 : ICC ਨੇ ਲਿਆ ਵੱਡਾ ਫੈਸਲਾ, T20 WC ਦੇ ਸਾਰੇ ਕੁਆਲੀਫਾਇਰ ਮੈਚ ਕੀਤੇ ਮੁਲਤਵੀ

Thursday, Mar 26, 2020 - 04:16 PM (IST)

ਕੋਵਿਡ-19 : ICC ਨੇ ਲਿਆ ਵੱਡਾ ਫੈਸਲਾ, T20 WC ਦੇ ਸਾਰੇ ਕੁਆਲੀਫਾਇਰ ਮੈਚ ਕੀਤੇ ਮੁਲਤਵੀ

ਸਪੋਰਟਸ ਡੈਸਕ : ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹੁਣ ਤਕ 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਇਸ ਖਤਰਨਾਕ ਵਾਇਰਸ ਕਾਰਨ ਜਾਨ ਜਾ ਚੁੱਕੀ ਹੈ। ਅਜਿਹੇ ’ਚ ਆਈ. ਸੀ. ਸੀ. ਨੇ ਟੀ-20 ਵਰਲਡ ਕੱਪ ਦੇ ਕੁਆਲੀਫਾਇਰ ਮੈਚਾਂ ਨੂੰ ਜੂਨ ਤਕ ਕੋਰੋਨਾ ਵਾਇਰਸ ਦੀ ਵਜ੍ਹਾ ਤੋਂ ਮੁਲਤਵੀ ਕਰ ਦਿੱਤਾ ਗਿਆ ਹੈ।

PunjabKesari

ਦਰਅਸਲ, ਆਈ. ਸੀ. ਸੀ. ਦੇ ਈਵੈਂਟਸ ਦੇ ਹੈੱਡ ਕ੍ਰਿਸ ਟੇਟਲੀ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿਚ ਵਿਸ਼ਵ ਪੱਧਰ ’ਤੇ ਸਿਹਤ ਦੀ ਚਿੰਤਾਵਾਂ ਨੂੰ ਦੇਖਦਿਆਂ ਅਤੇ ਦੁਨੀਆ ਭਰ ਵਿਚ ਸਰਕਾਰਾਂ ਦੇ ਫੈਸਲਿਆਂ ਨੂੰ ਦੇਖਦਿਆਂ ਜੂਨ ਤਕ ਦੇ ਸਾਰੇ ਕੁਆਲੀਫਾਇਰਸ ਟੂਰਨਾਮੈਂਟਸ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਾਡੀ ਵਚਨਬੱਧਤਾ ਖਿਡਾਰੀਆਂ, ਅਧਿਕਾਰੀਆਂ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਹੈ। ਅਧਿਕਾਰੀਆਂ ਦੇ ਕਹਿਣ ’ਤੇ ਸਾਨੂੰ ਇਸ ਤਰ੍ਹਾਂ ਦੇ ਫੈਸਲੇ ਲੈਣੇ ਹੋਣਗੇ। ਸਰਕਾਰਾਂ ਤੋਂ ਇਜਾਜ਼ਤ ਮਿਲਣ ਅਤੇ ਕੋਰੋਨਾ ਵਾਇਰਸ ਦੇ  ਹਾਲਾਤ ਠੀਕ ਹੋਣ ਤੋਂ ਬਾਅਦ ਹੀ ਅੱਗੇ ਟੂਰਨਾਮੈਂਟ ਨੂੰ ਆਯੋਜਿਤ ਕਰਨ ’ਤੇ ਵਿਚਾਰ ਕੀਤਾ ਜਾਵੇਗਾ।


author

Ranjit

Content Editor

Related News