IPL 2020 ''ਚ ਹੋਣ ਜਾ ਰਹੇ ਹਨ ਵੱਡੇ ਬਦਲਾਅ, ਜਾਣੋ ਪੂਰੀ ਖਬਰ

01/27/2020 12:39:56 PM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ  ਲੀਗ (ਆਈ. ਪੀ. ਐੱਲ.) ਦੀ ਸੰਚਾਲਨ ਪਰੀਸ਼ਦ ਆਉਣ ਵਾਲੇ ਸੀਜ਼ਨ 'ਚ ਮੈਚ 8 ਵਜੇ ਦੀ ਜਗ੍ਹਾ ਸ਼ਾਮ 7.30 ਵਜੇ ਕਰਾਉਣ ਬਾਰੇ ਫੈਸਲਾ ਲੈ ਸਕਦੀ ਹੈ। ਉਹ ਇਸ ਮਾਮਲੇ ਨੂੰ ਲੈ ਕੇ ਅੱਜ ਬੈਠਕ ਕਰੇਗੀ। ਰਾਜਧਾਨੀ ਦਿੱਲੀ ਵਿਚ ਹੋਣ ਵਾਲੀ ਇਸ ਬੈਠਕ ਦੌਰਾਨ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਅਤੇ ਜਰਨਲ ਸਕੱਤਰ ਅਮਿਤ ਸ਼ਾਹ ਦੀ ਮੌਜੂਦਗੀ 'ਚ ਚੋਟੀ ਅਧਿਕਾਰੀਆਂ ਦੀ 3 ਮੈਂਬਰੀ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ਨੂੰ ਵੀ ਆਖਰੀ ਰੂਪ ਦੇਣ ਦੀ ਉਮੀਦ ਹੈ, ਜੋ ਰਾਸ਼ਟਰੀ ਚੋਣ ਪੈਨਲ ਦੇ ਉਮੀਦਵਾਰਾਂ ਦੀ ਇੰਟਰਵਿਊ ਲਵੇਗੀ। ਪਤਾ ਚੱਲਿਆ ਹੈ ਕਿ ਗੌਤਮ ਗੰਭੀਰ ਅਤੇ ਸੁਲਕਸ਼ਣਾ ਨਾਇਕ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਸੀ. ਏ. ਸੀ. ਵਿਚ ਜਗ੍ਹਾ ਨਹੀਂ ਬਣਾ ਸਕਦੇ। ਗੰਭੀਰ ਨੇ 2018-19 ਸੈਸ਼ਨ ਵਿਚ ਸੰਨਿਆਸ ਲਿਆ ਹੈ, ਜਦਕਿ ਉਹ ਇਕ ਸੰਸਦ ਮੈਂਬਰ ਵੀ ਹੈ। ਨਾਈਕ ਨੇ ਵੀ 2018-19 ਸੈਸ਼ਨ ਵਿਚ ਘਰੇਲੂ ਕ੍ਰਿਕਟ ਖੇਡਿਆ ਅਤੇ ਸੀ. ਏ. ਸੀ. ਦਾ ਮੈਂਬਰ ਬਣਨ ਲਈ ਕਿਸੇ ਦਾ ਵੀ ਕ੍ਰਿਕਟ ਤੋਂ ਘੱਟ ਤੋਂ ਘੱਟ 5 ਸਾਲ ਪਹਿਲਾਂ ਸੰਨਿਆਸ ਲੈਣਾ ਜ਼ਰੂਰੀ ਹੈ।

ਆਈ. ਪੀ. ਐੱਲ. ਸੰਚਾਲਨ ਪਰੀਸ਼ਦ ਦੀ ਅਹਿਮ ਬੈਠਕ
PunjabKesari

ਸਾਬਕਾ ਟੈਸਟ ਬੱਲੇਬਾਜ਼ ਬ੍ਰਿਜੇਸ਼ ਪਟੇਲ ਦੀ ਅਗਵਾਈ ਵਿਚ ਆਈ. ਪੀ. ਐੱਲ. ਪਰੀਸ਼ਦ ਦੀ ਦੂਜੀ ਬੈਠਕ ਹੋਵੇਗੀ, ਜਿਸ ਵਿਚ 2020 ਸੈਸ਼ਨ ਦੇ ਪ੍ਰੋਗਰਾਮ ਨੂੰ ਆਖਰੀ ਰੂਪ ਦਿੱਤੇ ਜਾਣ ਦੀ ਉਮੀਦ ਹੈ। ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਆਈ. ਪੀ. ਐੱਲ. ਫਾਈਨਲ ਅਤੇ ਭਾਰਤ ਦੇ ਅਗਲੇ ਕੌਮਾਂਤਰੀ ਪ੍ਰੋਗਰਾਮਾਂ ਵਿਚਾਲੇ 15 ਦਿਨ ਦਾ ਫਰਕ ਹੋਣਾ ਜ਼ਰੂਰੀ ਹੈ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਮੈਂਬਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਮੀਡੀਆ ਨੂੰ ਦੱਸਿਆ ਕਿ ਪ੍ਰਸਾਰਣਕਰਤਾ ਚਾਹੁੰਦੇ ਹਨ ਕਿ ਮੈਚ ਜਲਦੀ ਸ਼ੁਰੂ (7 ਜਾਂ 7.30 ਵਜੇ) ਹੋਣ ਅਤੇ ਨਾਲ ਹੀ ਹਫਤੇ ਦੇ ਆਖਿਰ 'ਚ 2 ਮੈਚ ਨਾ ਹੋਣ। ਇਸ ਮੁੱਦੇ 'ਤੇ ਚਰਚਾ ਹੋਵੇਗੀ। ਸੰਚਾਲਨ ਪਰੀਸ਼ਦ ਦੀ ਬੈਠਕ ਵਿਚ ਪੂਰੇ ਪ੍ਰੋਗਰਾਮ 'ਤੇ ਚਰਚਾ ਹੋਣ ਦੀ ਉਮੀਦ ਹੈ।

ਗੁਹਾਟੀ ਮੁੱਦੇ 'ਤੇ ਹੋ ਸਕਦੀ ਹੈ ਚਰਚਾ
PunjabKesari

ਇਕ ਹੋਰ ਮੁੱਦਾ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ ਵਿਚ ਆਈ. ਪੀ. ਐੱਲ. ਲਈ ਮੈਦਾਨ ਦੇ ਰੂਪ 'ਚ ਡੈਬਿਊ ਕਰਾਉਣ ਦਾ ਹੈ, ਜੋ ਰਾਜਸਥਾਨ ਰਾਇਲਜ਼ ਦਾ ਦੂਜਾ ਘਰੇਲੂ ਮੈਦਾਨ ਹੋਵੇਗਾ। ਇਸ ਤੋਂ ਇਲਾਵਾ 2021 ਸੈਸ਼ਨ ਲਈ ਟੀਮਾਂ ਦੀ ਗਿਣਤੀ 'ਤੇ ਵੀ ਚਰਚਾ ਹੋ ਸਕਦੀ ਹੈ। ਆਈ. ਪੀ. ਐੱਲ. ਨੂੰ 2 ਹੋਰ ਫ੍ਰੈਂਚਾਈਜ਼ੀ ਜੋੜ ਕੇ 10 ਟੀਮਾਂ ਦੀ ਲੀਗ ਬਣਾਉਣ ਅਤੇ ਇਸ ਨੂੰ 2 ਮਹੀਨੇ ਤੋਂ ਵੱਧ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ।


Related News