ਬਿੱਗ ਬੈਸ਼ ਲੀਗ ਨੂੰ ਅਲਵਿਦਾ ਕਹੇਗਾ ਮੈਕਕੁਲਮ

Monday, Feb 04, 2019 - 09:21 PM (IST)

ਬਿੱਗ ਬੈਸ਼ ਲੀਗ ਨੂੰ ਅਲਵਿਦਾ ਕਹੇਗਾ ਮੈਕਕੁਲਮ

ਬ੍ਰਿਸਬੇਨ— ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਬ੍ਰੈਂਡਨ ਮੈਕਕੁਲਮ ਨੇ ਬਿੱਗ ਬੈਸ਼ ਲੀਗ (ਬੀ. ਬੀ. ਐੱਲ.) ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ ਤੇ ਇਸ ਤੋਂ ਬਾਅਦ ਉਹ ਕੋਚਿੰਗ ਕਰੀਅਰ 'ਤੇ ਧਿਆਨ ਦੇਵੇਗਾ।
ਇਸ 37 ਸਾਲਾ ਧਮਾਕੇਦਾਰ ਬੱਲੇਬਾਜ਼ ਤੇ ਵਿਕਟਕੀਪਰ ਨੇ 2016 ਵਿਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਹ ਸ਼ੁੱਕਰਵਾਰ ਖਿਤਾਬ ਦੀ ਦੌੜ 'ਚੋਂ ਬਾਹਰ ਹੋ ਚੁੱਕੇ ਬ੍ਰਿਸਬੇਨ ਹੀਟ ਵਲੋਂ ਗਾਬਾ ਵਿਚ ਮੈਲਬੋਰਨ ਸਟਾਰਸ ਵਿਰੁੱਧ ਆਪਣਾ ਆਖਰੀ  ਬੀ. ਬੀ. ਐੱਲ. ਮੈਚ ਖੇਡੇਗਾ। ਮੈਕਕੁਲਮ 2011 ਵਿਚ ਬੀ. ਬੀ. ਐੱਲ. ਦੇ ਸ਼ੁਰੂ ਹੋਣ ਸਮੇਂ ਬ੍ਰਿਸਬੇਨ ਨਾਲ ਜੁੜਿਆ ਹੋਇਆ ਸੀ।  


Related News