ਬਿੱਗ ਬੈਸ਼ ਫਾਈਨਲ ''ਚ ਟਾਈ ਹੋਣ ''ਤੇ ਨਤੀਜਾ ਨਿਕਲਣ ਤਕ ਜਾਰੀ ਰਹਿਣਗੇ ਸੁਪਰ ਓਵਰ

09/24/2019 11:26:34 PM

ਮੈਲਬੋਰਨ— ਕ੍ਰਿਕਟ ਵਿਸ਼ਵ ਕੱਪ ਫਾਈਨਲ ਵਿਚ ਨਿਊਜ਼ੀਲੈਂਡ 'ਤੇ ਇੰਗਲੈਂਡ ਦੀ ਜਿੱਤ ਦੌਰਾਨ ਸੁਰਖੀਆਂ 'ਚ ਬਣਿਆ ਬਾਊਂਡਰੀ ਗਿਣਨ ਵਾਲਾ ਵਿਵਾਦਪੂਰਨ ਨਿਯਮ ਇਸ ਸੈਸ਼ਨ ਵਿਚ ਆਸਟਰੇਲੀਆ 'ਚ ਬਿੱਗ ਬੈਸ਼ ਟੀ-20 ਟੂਰਨਾਮੈਂਟ ਵਿਚ ਇਸਤੇਮਾਲ ਨਹੀਂ ਹੋਵੇਗਾ। ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਫਾਈਨਲ ਮੈਚ ਨਿਰਧਾਰਿਤ ਓਵਰਾਂ ਤੇ ਫਿਰ ਸੁਪਰ ਓਵਰ ਵਿਚ ਵੀ ਟਾਈ ਰਹਿਣ 'ਤੇ ਮੇਜ਼ਬਾਨ ਟੀਮ ਨੂੰ ਜ਼ਿਆਦਾ ਬਾਊਂਡਰੀਆਂ ਲਾਉਣ ਕਾਰਨ ਜੇਤੂ ਐਲਾਨ ਕੀਤਾ ਗਿਆ ਸੀ, ਜਿਸ ਦੀ ਕਾਫੀ ਆਲੋਚਨਾ ਹੋਈ ਸੀ।
ਕ੍ਰਿਕਟ ਆਸਟਰੇਲੀਆ ਨੇ ਮੰਗਲਵਾਰ ਕਿਹਾ ਕਿ ਨਵੇਂ ਨਿਯਮਾਂ ਅਨੁਸਾਰ ਪੁਰਸ਼ ਤੇ ਮਹਿਲਾ ਟੀ-20 ਲੀਗ ਦੇ ਫਾਈਨਲ ਵਿਚ ਜੇਕਰ ਦੋਵਾਂ ਟੀਮਾਂ ਦਾ ਸਕੋਰ ਨਿਰਧਾਰਿਤ ਓਵਰਾਂ ਤੇ ਫਿਰ ਸੁਪਰ ਓਵਰ ਤੋਂ ਬਾਅਦ ਵੀ ਟਾਈ ਰਹਿੰਦਾ ਹੈ ਤਾਂ ਉਦੋਂ ਤਕ ਸੁਪਰ ਓਵਰ ਦਾ ਇਸਤੇਮਾਲ ਕੀਤਾ ਜਾਵੇਗਾ, ਜਦੋਂ ਤਕ ਕੋਈ ਟੀਮ ਸਪੱਸ਼ਟ ਜੇਤੂ ਨਹੀਂ ਬਣ ਜਾਂਦੀ।  ਨਵੇਂ ਨਿਯਮ ਸਾਰੇ ਤਰ੍ਹਾਂ ਦੇ ਫਾਈਨਲ ਮੈਚਾਂ 'ਤੇ ਲਾਗੂ ਹੋਣਗੇ, ਜਦਕਿ ਨਿਯਮਿਤ ਸੈਸ਼ਨ ਦੌਰਾਨ ਸੁਪਰ ਓਵਰ ਟਾਈ ਹੋਣ ਦੀ ਸਥਿਤੀ 'ਚ ਅੰਕ ਵੰਡੇ ਜਾਣਗੇ।


Gurdeep Singh

Content Editor

Related News