ICC ਵਨਡੇ ਰੈਂਕਿੰਗ ''ਚ ਵਿਰਾਟ ਕੋਹਲੀ ਨੂੰ ਵੱਡਾ ਫਾਇਦਾ, ਪੁੱਟੀ ਵੱਡੀ ਪੁਲਾਂਘ

Wednesday, Nov 22, 2023 - 08:55 PM (IST)

ICC ਵਨਡੇ ਰੈਂਕਿੰਗ ''ਚ ਵਿਰਾਟ ਕੋਹਲੀ ਨੂੰ ਵੱਡਾ ਫਾਇਦਾ, ਪੁੱਟੀ ਵੱਡੀ ਪੁਲਾਂਘ

ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਬੱਲਾ ODI ਵਿਸ਼ਵ ਕੱਪ 2023 ਵਿੱਚ ਜ਼ੋਰਦਾਰ ਗਰਜਿਆ। ਉਸ ਨੇ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ (765) ਬਣਾਈਆਂ, ਜਿਸ ਵਿੱਚ ਕੁੱਲ 3 ਸੈਂਕੜੇ ਅਤੇ 6 ਅਰਧ ਸੈਂਕੜੇ ਸ਼ਾਮਲ ਸਨ। ਇਸ ਪ੍ਰਦਰਸ਼ਨ ਤੋਂ ਬਾਅਦ ਕਿੰਗ ਕੋਹਲੀ ਨੂੰ 'ਪਲੇਅਰ ਆਫ ਦਿ ਟੂਰਨਾਮੈਂਟ' ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : ਸ਼ੰਮੀ ਨੇ ਸਾਂਝਾ ਕੀਤਾ WC2015 ਦਾ ਦਰਦ, ਡਾਕਟਰਾਂ ਨੇ ਕਿਹਾ ਸੀ ਖੇਡਣਾ ਤਾਂ ਦੂਰ ਹੁਣ ਤੁਰ ਵੀ ਨਹੀਂ ਸਕੋਗੇ

ਇਸ ਦੌਰਾਨ ਵਿਰਾਟ ਕੋਹਲੀ ਨੇ ਆਈਸੀਸੀ ਦੀ ਤਾਜ਼ਾ ਵਨਡੇ ਰੈਂਕਿੰਗ ਵਿੱਚ ਵੀ ਵੱਡੀ ਛਾਲ ਮਾਰੀ ਹੈ। ਕਿੰਗ ਕੋਹਲੀ ਇਕ ਵਾਰ ਫਿਰ ICC ਵਨਡੇ ਰੈਂਕਿੰਗ 'ਚ ਨੰਬਰ 1 ਬੱਲੇਬਾਜ਼ ਬਣਨ ਦੇ ਨੇੜੇ ਪਹੁੰਚ ਗਏ ਹਨ। ਵਿਰਾਟ ਕੋਹਲੀ ਵਨਡੇ ਰੈਂਕਿੰਗ 'ਚ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਤੋਂ ਅੱਗੇ ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਅਤੇ ਸ਼ੁਭਮਨ ਗਿੱਲ ਪਹਿਲੇ ਨੰਬਰ 'ਤੇ ਹਨ।

ਦਰਅਸਲ, ਵਿਰਾਟ ਕੋਹਲੀ ICC ਵਨਡੇ ਰੈਂਕਿੰਗ 'ਚ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਕਿੰਗ ਕੋਹਲੀ ਨੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਮੈਚ 'ਚ ਸ਼ਾਨਦਾਰ ਸੈਂਕੜਾ ਲਗਾਇਆ ਸੀ ਅਤੇ ਫਾਈਨਲ ਮੈਚ 'ਚ ਅਰਧ ਸੈਂਕੜਾ ਲਗਾਇਆ ਸੀ, ਜਿਸ ਦਾ ਉਨ੍ਹਾਂ ਨੂੰ ਇਹ ਇਨਾਮ ਮਿਲਿਆ ਹੈ। ਸਾਬਕਾ ਭਾਰਤੀ ਕਪਤਾਨ ਦੀ ਰੇਟਿੰਗ 'ਚ ਵੀ ਸੁਧਾਰ ਹੋਇਆ ਹੈ ਅਤੇ ਉਸ ਦੀ ਨਜ਼ਰ ਸ਼ੁਭਮਨ ਗਿੱਲ ਅਤੇ ਬਾਬਰ ਆਜ਼ਮ ਤੋਂ ਅੱਗੇ ਪਹਿਲੇ ਸਥਾਨ 'ਤੇ ਰਹੇਗੀ। ਸ਼ੁਭਮਨ ਗਿੱਲ ਪਹਿਲੇ ਸਥਾਨ 'ਤੇ ਹੈ, ਜਿਸ ਦੇ ਖਾਤੇ 'ਚ 826 ਰੇਟਿੰਗ ਅੰਕ ਹਨ, ਜਦਕਿ ਬਾਬਰ ਆਜ਼ਮ ਦੇ ਖਾਤੇ 'ਚ 824 ਅੰਕ ਹਨ। ਕਿੰਗ ਕੋਹਲੀ 791 ਅੰਕਾਂ ਨਾਲ ਤੀਜੇ ਅਤੇ ਕਪਤਾਨ ਰੋਹਿਤ ਸ਼ਰਮਾ 769 ਅੰਕਾਂ ਨਾਲ ਚੌਥੇ ਸਥਾਨ 'ਤੇ ਹਨ।

ਇਹ ਵੀ ਪੜ੍ਹੋ : ਸਾਰਾ ਤੇਂਦੁਲਕਰ ਨੇ ਸ਼ੁਭਮਨ ਗਿੱਲ ਨਾਲ ਸਾਹਮਣੇ ਆਈ ਤਸਵੀਰ 'ਤੇ ਤੋੜੀ ਚੁੱਪੀ, ਪੋਸਟ ਪਾ ਕੇ ਕਹੀਆਂ ਇਹ ਗੱਲਾਂ

ਹਾਲਾਂਕਿ, ਵਿਸ਼ਵ ਕੱਪ 2023 ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੂੰ ਆਈ. ਸੀ. ਸੀ. ਰੈਂਕਿੰਗ ਵਿੱਚ ਨੁਕਸਾਨ ਹੋਇਆ ਹੈ। ਮੁਹੰਮਦ ਸਿਰਾਜ ਦੂਜੇ ਤੋਂ ਤੀਜੇ ਸਥਾਨ 'ਤੇ ਖਿਸਕ ਗਏ ਹਨ। ਇਸ ਦੇ ਨਾਲ ਹੀ ਕੁਲਦੀਪ ਯਾਦਵ ਛੇਵੇਂ ਤੋਂ ਸੱਤਵੇਂ ਸਥਾਨ 'ਤੇ ਪਹੁੰਚ ਗਏ ਹਨ। ਵਿਸ਼ਵ ਕੱਪ 2023 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੁਹੰਮਦ ਸ਼ਮੀ 10ਵੇਂ ਸਥਾਨ 'ਤੇ ਹਨ। ਰਵਿੰਦਰ ਜਡੇਜਾ ਨੂੰ ਵੀ ਇਕ ਅੰਕ ਦਾ ਨੁਕਸਾਨ ਹੋਇਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News