ਬੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ : ਲਿਮ ਬਣਿਆ ਜੇਤੂ, ਗੁਕੇਸ਼ ਨੂੰ ਤੀਜਾ ਸਥਾਨ
Monday, Jul 25, 2022 - 03:20 PM (IST)
ਬੀਲ (ਸਵਿਟਜ਼ਰਲੈਂਡ),(ਨਿਕਲੇਸ਼ ਜੈਨ)–ਵੀਅਤਨਾਮ ਦੇ ਲੇ ਕੁਯਾਂਗ ਲਿਮ ਨੇ ਬੇਲ ਮਾਸਟਰਸ ਕਲਾਸੀਕਲ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਆਖ਼ਰੀ ਰਾਊਂਡ ਵਿਚ ਆਪਣੇ ਨੇੜਲੇ ਵਿਰੋਧੀ ਰੂਸ ਦੇ ਆਂਦ੍ਰੇ ਐਸੀਪੇਂਕੋ ਨਾਲ ਆਪਣੀ ਬਾਜ਼ੀ ਡਰਾਅ ਖੇਡਦੇ ਹੋਏ ਉਸ ਨੇ ਕਲਾਸੀਕਲ, ਰੈਪਿਡ ਤੇ ਬਲਿਟਜ਼ ਨੂੰ ਮਿਲਾ ਕੇ 35.5 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਜਦਕਿ ਐਸੀਪੇਂਕੋਂ ਕੁਲ 32.5 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ।
ਭਾਰਤ ਦੇ 16 ਸਾਲਾ ਗ੍ਰੈਂਡ ਮਾਸਟਰ ਡੀ. ਗੁਕੇਸ਼ ਨੇ ਬੇਲ ਮਾਸਟਰਸ ਕਲਾਸੀਕਲ ਸ਼ਤਰੰਜ ਵਿਚ ਤੀਜਾ ਸਥਾਨ ਹਾਸਲ ਕੀਤਾ। ਉਸ ਨੂੰ ਆਖ਼ਰੀ ਰਾਊਂਡ ਵਿਚ ਯੂ. ਏ. ਈ. ਦੇ ਸਾਲੇਮ ਸਾਲੇਹ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਤੀਯੋਗਿਤਾ ਦੌਰਾਨ ਗੁਕੇਸ਼ ਨੇ 2700 ਰੇਟਿੰਗ ਦਾ ਅੰਕੜਾ ਪਾਰ ਕਰਕੇ ਨਵਾਂ ਇਤਿਹਾਸ ਵੀ ਰਚਿਆ ਤੇ ਅਜਿਹਾ ਕਰਨਾ ਵਾਲਾ ਛੇਵਾਂ ਤੇ ਸਭ ਤੋਂ ਘੱਟ ਉਮਰ ਦਾ ਭਾਰਤੀ ਖਿਡਾਰੀ ਬਣਿਆ।