ਭੁਵਨੇਸ਼ਵਰ ਬਣੇ ICC Player of the Month, ਇਹ ਐਵਾਰਡ ਪ੍ਰਾਪਤ ਕਰਨ ਵਾਲੇ ਬਣੇ ਤੀਜੇ ਭਾਰਤੀ

Tuesday, Apr 13, 2021 - 04:59 PM (IST)

ਦੁਬਈ— ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਇੰਗਲੈਂਡ ਦੇ ਖ਼ਿਲਾਫ਼ ਮਾਰਚ ’ਚ ਸੀਮਿਤ ਓਵਰ ਦੀ ਸੀਰੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੇ ਮਹੀਨੇ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਹੈ। ਭੁਵਨੇਸ਼ਵਰ ਨੇ ਤਿੰਨ ਵਨ-ਡੇ ’ਚ 4.65 ਦੀ ਔਸਤ ਨਾਲ 6 ਵਿਕਟ ਲਏ ਸਨ ਜਦਕਿ ਪੰਜ ਟੀ-20 ’ਚ 6.38 ਦੀ ਔਸਤ ਨਾਲ ਚਾਰ ਵਿਕਟ ਝਟਕਾਏ ਸਨ। 
ਇਹ ਵੀ ਪੜ੍ਹੋ : IPL 2021: ਪੰਜਾਬ ਕਿੰਗਜ਼ ਨੂੰ ਹੌਂਸਲਾ ਦੇਣ ਸਟੇਡੀਅਮ ਪੁੱਜੀ ਪ੍ਰੀਤੀ ਜ਼ਿੰਟਾ, ਜਿੱਤ ’ਤੇ ਮਨਾਇਆ ਜਸ਼ਨ

ਉਨ੍ਹਾਂ ਨੇ ਆਈ. ਸੀ. ਸੀ. ਨੂੰ ਕਿਹਾ ਕਿ ਲੰਬੇ ਤੇ ਦਰਦਨਾਕ ਬ੍ਰੇਕ ਦੇ ਬਾਅਦ ਭਾਰਤ ਲਈ ਫਿਰ ਤੋਂ ਖੇਡਣ ਦੀ ਖ਼ੁਸ਼ੀ ਹੈ। ਮੈਂ ਇਸ ਦੌਰਾਨ ਆਪਣੀ ਫ਼ਿੱਟਨੈਸ ਤੇ ਤਕਨੀਕ ’ਤੇ ਕਾਫੀ ਕੰਮ ਕੀਤਾ। ਭਾਰਤ ਲਈ ਫਿਰ ਵਿਕਟ ਲੈ ਕੇ ਚੰਗਾ ਲਗ ਰਿਹਾ ਹੈ। ਭੁਵਨੇਸ਼ਵਰ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਤੀਜੇ ਭਾਰਤੀ ਬਣ ਗਏ ਹਨ। ਜਨਵਰੀ ’ਚ ਪਹਿਲਾ ਪੁਰਸਕਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਮਿਲਿਆ ਸੀ ਜਦਕਿ ਫ਼ਰਵਰੀ ’ਚ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਜਿੱਤਿਆ ਸੀ। ਭੁਵਨੇਸ਼ਵਰ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖ਼ਾਨ ਤੇ ਜ਼ਿੰਬਾਬਵੇ ਦੇ ਸੀਨ ਵਿਲੀਅਮਸ ਵੀ ਦੌੜ ’ਚ ਸਨ।

ਨੋਟ : ਇਸ ਮੈਚ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News