ਭੁੱਲਰ ਥਾਈਲੈਂਡ ’ਚ ਭਾਰਤੀਆਂ ’ਚ ਸਰਵਸ਼੍ਰੇਸ਼ਠ, ਸਾਂਝੇ 5ਵੇਂ ਸਥਾਨ ’ਤੇ
Friday, Oct 18, 2024 - 02:41 PM (IST)

ਹੁਆ ਹਿਨ (ਥਾਈਲੈਂਡ)- ਭਾਰਤੀ ਗੋਲਫਰ ਗਗਨਜੀਤ ਭੁੱਲਰ ਨੇ ਇਥੇ ਬਲੈਕ ਮਾਊਂਟੇਨ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਵਿਚ 7 ਅੰਡਰ 65 ਦਾ ਸ਼ਾਨਦਾਰ ਕਾਰਡ ਖੇਡਿਆ, ਜਿਸ ਨਾਲ ਉਹ ਸਾਂਝੇ 5ਵੇਂ ਸਥਾਨ ’ਤੇ ਬਣਿਆ ਹੋਇਆ ਹੈ। ਬੈਕ ਨਾਈਨ ਨਾਲ ਸ਼ੁਰੂਆਤ ਕਰਨ ਵਾਲੇ ਭੁੱਲਰ ਨੇ 8 ਬਰਡੀ ਲਗਾਈ ਅਤੇ 1 ਬੋਗੀ ਕੀਤੀ। ਹੋਰ ਭਾਰਤੀਆਂ ’ਚ ਹਨੀ ਬੇਸੋਯਾ, ਖਾਲਿਨ ਜੋਸ਼ੀ ਅਤੇ ਵਰੁਣ ਚੋਪੜਾ 68 ਦਾ ਕਾਰਡ ਖੇਡ ਕੇ ਸਾਂਝੇ 34ਵੇਂ ਸਥਾਨ ’ਤੇ ਬਣੇ ਹੋਏ ਹਨ।
ਐੱਸ. ਚਿੱਕਾਰੰਗੱਪਾ, ਕਿਰਣਦੀਪ ਕੋਚਰ ਅਤੇ ਰਾਸ਼ਿਦ ਖਾਨ ਸਾਂਝੇ 102ਵੇਂ ਸਥਾਨ ’ਤੇ ਹਨ। ਯੁਵਰਾਜ ਸੰਧੂ ਸਾਂਝੇ 117ਵੇਂ ਅਤੇ ਐੱਸ. ਐੱਸ. ਪੀ. ਚੌਰੱਸੀਆ ਸਾਂਝੇ 128ਵੇਂ ਸਥਾਨ ’ਤੇ ਬਣੇ ਹੋਏ ਹਨ। ਅਜੀਤੇਸ਼ ਸੰਧੂ ਸਾਂਝੇ 138ਵੇਂ ਅਤੇ ਸ਼ਿਵ ਕਪੂਰ ਸਾਂਝੇ 143ਵੇਂ ਸਥਾਨ ’ਤੇ ਚੱਲ ਰਹੇ ਹਨ।