ਸੀਨੀਅਰ ਖਿਡਾਰੀਆਂ ਨਾਲ ਬਿਹਤਰ ਗੱਲਬਾਤ ਕਰੇ ਪੀ. ਸੀ. ਬੀ. : ਹਫੀਜ਼

Tuesday, Jan 28, 2020 - 10:52 PM (IST)

ਸੀਨੀਅਰ ਖਿਡਾਰੀਆਂ ਨਾਲ ਬਿਹਤਰ ਗੱਲਬਾਤ ਕਰੇ ਪੀ. ਸੀ. ਬੀ. : ਹਫੀਜ਼

ਕਰਾਚੀ— ਪਾਕਿਸਤਾਨ ਦੇ ਸਾਬਕਾ ਕਪਤਾਨ ਮੁਹੰਮਦ ਹਫੀਜ਼ ਨੇ ਮੰਗਲਵਾਰ ਕਿਹਾ ਕਿ ਪੀ. ਸੀ. ਬੀ. ਨੂੰ ਸੀਨੀਅਰ ਖਿਡਾਰੀਆਂ ਨਾਲ ਪ੍ਰਭਾਵਸ਼ਾਲੀ ਤੇ ਬਿਹਤਰ ਤਰੀਕੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਭਾਵੇਂ ਉਹ ਟੀਮ ਦੀ ਭਵਿੱਖ ਦੀ ਰਣਨੀਤੀ ਦਾ ਹਿੱਸਾ ਹਨ ਜਾਂ ਨਹੀਂ। ਰਾਸ਼ਟਰੀ ਟੀਮ ਵਿਚ ਵਾਪਸੀ ਕਰਨ ਵਾਲੇ ਹਫੀਜ਼ ਨੇ ਕਿਹਾ ਕਿ ਪੀ. ਸੀ. ਬੀ. ਨੂੰ ਸੀਨੀਅਰ ਖਿਡਾਰੀਆਂ ਨਾਲ ਗੱਲਬਾਤ ਦੀ ਕਮੀ ਪੂਰੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਲਈ ਇੰਨੇ ਸਾਲ ਤਕ ਖੇਡ ਚੁੱਕੇ ਸੀਨੀਅਰ ਖਿਡਾਰੀਆਂ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਉਹ ਪ੍ਰਬੰਧਨ ਦੀ ਰਣਨੀਤੀ ਦਾ ਹਿੱਸਾ ਹਨ ਜਾਂ ਨਹੀਂ ਤਾਂ ਕਿ ਉਹ ਭਵਿੱਖ ਨੂੰ ਲੈ ਕੇ ਬਿਹਤਰ ਫੈਸਲਾ ਲੈ ਸਕੀਏ। ਵਿਸ਼ਵ ਕੱਪ ਤੋਂ ਬਾਅਦ ਹਫੀਜ਼ ਨੇ ਬੰਗਲਾਦੇਸ਼ ਵਿਰੁੱਧ ਦੂਜੇ ਟੀ-20 ਮੈਚ 'ਚ ਅਜੇਤੂ 67 ਦੌੜਾਂ ਬਣਾਈਆਂ। ਉਨ੍ਹਾਂ ਨੇ ਕਿਹਾ ਕਿ ਵਾਪਸੀ ਕਰਕੇ ਵਧੀਆ ਲੱਗਿਆ। ਇਸ ਨਾਲ ਮੇਰਾ ਆਤਮਵਿਸ਼ਵਾਸ ਵਧਿਆ ਹੈ ਕਿ ਟੀਮ ਨੂੰ ਅਜੇ ਵੀ ਮੇਰੀ ਜ਼ਰੂਰਤ ਹੈ।


author

Gurdeep Singh

Content Editor

Related News