ਘੋਸ਼ਾਲ ਨੇ ਹਾਸਲ ਕੀਤੀ ਸਰਵਸ਼੍ਰੇਸ਼ਠ ਰੈਂਕਿੰਗ

04/03/2018 10:57:27 AM

ਚੇਨਈ (ਬਿਊਰੋ)— ਸਕੁਐਸ਼ ਸਟਾਰ ਸੌਰਵ ਘੋਸ਼ਾਲ ਨੇ ਸੋਮਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਰੈਂਕਿੰਗ 'ਚ ਆਪਣੇ ਕਰੀਅਰ ਦੀ ਸਰਵਸ਼੍ਰੇਸ਼ਠ 13ਵੀਂ ਰੈਂਕਿੰਗ ਹਾਸਲ ਕਰ ਲਈ ਹੈ। 

ਘੋਸ਼ਾਲ 4 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਘੋਸ਼ਾਲ ਪਿਛਲੇ ਮਹੀਨੇ 14ਵੀਂ ਰੈਂਕਿੰਗ 'ਤੇ ਸਨ। ਮਹਿਲਾ ਰੈਂਕਿੰਗ 'ਚ ਜੋਸ਼ਨਾ ਚਿੰਨਪੱਪਾ 16ਵੇਂ ਤੋਂ 14ਵੇਂ, ਦੀਪਿਕਾ ਪੱਲੀਕਲ ਕਾਰਤਿਕ 20 ਤੋਂ 18ਵੇਂ ਅਤੇ ਹਰਿੰਦਰ ਪਾਲ ਸੰਧੂ ਵੀ ਸੁਧਾਰ ਕਰਕੇ 47ਵੇਂ ਸਥਾਨ 'ਤੇ ਪਹੁੰਚ ਗਏ ਹਨ।


Related News