ਬੇਰਟ੍ਰੈਂਡ ਇੰਗਲੈਂਡ ਦੇ ਦੋਸਤਾਨਾ ਮੈਚ ਤੋਂ ਹੋਏ ਬਾਹਰ

03/21/2018 3:29:35 PM

ਲੰਦਨ (ਬਿਊਰੋ)— ਸਾਊਥੰਪਟਨ ਡਿਫੈਂਡਰ ਰੇਆਨ ਬੇਰਟ੍ਰੈਂਡ ਨੇ ਪਿਠ ਦੀ ਸੱਟ ਦੇ ਕਾਰਨ ਹਾਲੈਂਡ ਅਤੇ ਇਟਲੀ ਦੇ ਖਿਲਾਫ ਖੇਡੇ ਜਾਣ ਵਾਲੇ ਇੰਗਲੈਂਡ ਦੇ ਦੋਸਤਾਨਾ ਮੈਚ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਫੁੱਟਬਾਲ ਸੰਘ ਨੇ ਇਸਦੀ ਜਾਣਕਾਰੀ ਦਿੱਤੀ ਹੈ। ਇੰਗਲੈਂਡ ਦੀ ਰਾਸ਼ਟਰੀ ਫੁੱਟਬਾਲ ਟੀਮ ਵਲੋਂ 19 ਅੰਤਰਰਾਸ਼ਟਰੀ ਮੈਚ ਖੇਡ ਚੱਕੇ 28 ਸਾਲਾਂ ਰੇਆਨ ਸ਼ੁਕਰਵਾਰ ਨੂੰ ਏਜ਼ਟਸਟਰਡਮ ਦੌਰੇ ਲਈ ਟੀਮ ਦੇ ਨਾਲ ਰਵਾਨਾ ਨਹੀਂ ਹੋਣਗੇ, ਜਿਥੇ ਟੀਮ ਨੂੰ ਇੰਗਲੈਂਡ ਨਾਲ ਮੈਚ ਖੇਡਣਾ ਹੈ। ਇਸ ਦੇ ਚਾਰ ਦਿਨ ਬਾਅਦ ਇੰਗਲੈਂਡ ਦਾ ਹੋਰ ਦੋਸਤਾਨਾ ਮੈਚ ਇਟਲੀ ਨਾਲ ਹੋਣਾ ਹੈ। ਐਫ.ਏ. ਨੇ ਕਿਹਾ ਕਿ ਰੇਆਨ ਸਾਊਥੰਪਟਨ ਵਾਪਸ ਆ ਰਹੇ ਹਨ, ਜਿਥੇ ਉਸ ਦੀ ਪਿੱਠ ਦੀ ਸੱਟ ਦੀ ਦੌਬਾਰਾ ਜਾਂਚ ਹੋਵੇਗੀ। ਉਸ ਨੇ ਸਾਵਧਾਨੀ ਵਰਤਦੇ ਹੋਏ ਟੂਰਨਾਮੈਂਟ ਤੋਂ ਨਾਂ ਵਾਪਸ ਲਿਆ ਹੈ ਅਤੇ ਇਸ ਮਹੀਨੇ ਹੋਣ ਵਾਲੇ ਮੈਚਾਂ 'ਚ ਵੀ ਟੀਮ ਦਾ ਹਿੱਸਾ ਨਹੀਂ ਹੋਣਗੇ। ਰੇਆਨ ਦੇ ਬਾਹਰ ਹੋਣ ਨਾਲ ਇੰਗਲੈਂਡ ਦੇ ਡੈਨੀ ਰੋਸ ਅਤੇ ਐਸ਼ਲੇ ਯੰਗ ਦੇ ਵਿਚਾਲੇ ਮੁਕਾਬਲਾ ਵੱਧ ਗਿਆ ਹੈ। ਸਾਰੇ ਖਿਡਾਰੀ ਰੂਸ 'ਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਚੰਗੇ ਪ੍ਰਦਰਸ਼ਨ ਨਾਲ ਟੀਮ 'ਚ ਆਪਣੀ ਜਗ੍ਹਾ ਪੱਕੀ ਕਰਨਾ ਚਾਹੁੰਦੇ ਹਨ।


Related News