ਰੋਮਾਂਚਕ ਮੁਕਾਬਲੇ ''ਚ ਮਿਲੀ ਜਿੱਤ ਨਾਲ ਬੇਰੇਟਿਨੀ ਸੈਮੀਫਾਈਨਲ ''ਚ
Thursday, Sep 05, 2019 - 03:39 PM (IST)

ਸਪੋਰਟਸ ਡੈਸਕ— ਮਾਟਿਓ ਬੇਰੇਟਿਨੀ ਬੀਤੇ ਦਿਨ ਨੂੰ 42 ਸਾਲਾਂ 'ਚ ਅਮਰੀਕੀ ਓਪਨ ਟੈਨਿਸ ਗਰੈਂਡਸਲੈਮ ਦੇ ਸੈਮੀਫਾਈਨਲ 'ਚ ਪੁੱਜਣ ਵਾਲੇ ਇਟਲੀ ਦੇ ਪਹਿਲੇ ਖਿਡਾਰੀ ਬਣ ਗਏ ਜਿਸ 'ਚ ਉਨ੍ਹਾਂ ਦਾ ਸਾਹਮਣਾ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਰਾਫੇਲ ਨਡਾਲ ਨਾਲ ਹੋ ਸਕਦਾ ਹੈ ਜੋ 19ਵੀਂ ਗਰੈਂਡਸਲੈਮ ਟਰਾਫੀ ਦੀ ਉਮੀਦ ਲਗਾਏ ਹਨ। ਚੌਵ੍ਹੀਵੇਂ ਦਰਜੇ ਦੇ ਬੇਰੇਟਿਨੀ ਨੇ ਫ਼ਰਾਂਸ ਦੇ 13ਵੇਂ ਦਰਜੇ ਦੇ ਗੇਲ ਮੋਂਫਿਲਸ ਨੂੰ ਤਿੰਨ ਘੰਟੇ 57 ਮਿਟਾਂ ਤੱਕ ਚੱਲੇ ਮੈਰਾਥਨ ਮੁਕਾਬਲੇ 'ਚ 3-6, 6-3,6-2,3-6, 7-6 ਨਾਲ ਹਾਰ ਦਿੱਤੀ। ਬੇਰੇਟਿਨੀ ਨੇ ਰੋਮਾਂਚਕ ਮੈਚ 'ਚ ਮਿਲੀ ਜਿੱਤ ਤੋਂ ਬਾਅਦ ਕਿਹਾ, ''ਇਹ ਵਧੀਆ ਮੁਕਾਬਲਾ ਸੀ। ਮੈਨੂੰ ਲੱਗਦਾ ਹੈ ਕਿ ਇਹ ਮੇਰਾ ਸਭ ਤੋਂ ਸ਼ਾਨਦਾਰ ਮੈਚਾਂ 'ਚੋਂ ਇਕ ਰਿਹਾ। ਮੈਂ ਸਚਮੁੱਚ ਕਾਫ਼ੀ ਖੁਸ਼ ਹਾਂ, ਨਹੀਂ ਪਤਾ ਕਿ ਕੀ ਕਹਾਂ। ਇਸ ਤਰ੍ਹਾਂ ਬੇਰੇਟਿਨੀ ਪੁਰਸ਼ ਗਰੈਂਡਸਲੈਮ ਦੇ ਸਿੰਗਲ ਸੈਮੀਫਾਈਨਲ 'ਚ ਪੁਜਣ ਵਾਲੇ ਇਟਲੀ ਦੇ ਚੌਥੇ ਖਿਡਾਰੀ ਬਣ ਗਏ। ਉਨ੍ਹਾਂ ਨੇ ਮੈਚ ਦੇ ਬਾਰੇ 'ਚ ਆਖਰੀ ਸੈੱਟ ਦੇ ਬਾਰੇ 'ਚ ਦੱਸਦੇ ਹੋਏ ਕਿਹਾ, ''ਮੈਂ ਭਾਗਸ਼ਾਲੀ ਰਿਹਾ ਕਿ ਮੈਨੂੰ ਮੈਚ ਪੁਆਇੰਟ ਮਿਲਿਆ ਅਤੇ ਉਹ ਇਸ ਨੂੰ ਹਾਸਲ ਨਹੀਂ ਕਰ ਪਾਇਆ। ਇਸ ਸਮੇਂ ਮੈਨੂੰ ਕੋਈ ਪੁਆਇੰਟ ਯਾਦ ਨਹੀਂ, ਸਿਰਫ ਮੈਚ ਪੁਆਇੰਟ ਯਾਦ ਹੈ। ਮੈਨੂੰ ਆਪਣੀ ਡਬਲ ਫਾਲਟ ਵੀ ਯਾਦ ਹੈ।