ਰੋਮਾਂਚਕ ਮੁਕਾਬਲੇ ''ਚ ਗੁਜਰਾਤ ਨੂੰ ਹਰਾ ਕੇ ਬੈਂਗਲੁਰੂ ਬੁਲਸ ਟੇਬਲ ਟਾਪਰ ਬਣਿਆ

Saturday, Jan 15, 2022 - 10:56 AM (IST)

ਰੋਮਾਂਚਕ ਮੁਕਾਬਲੇ ''ਚ ਗੁਜਰਾਤ ਨੂੰ ਹਰਾ ਕੇ ਬੈਂਗਲੁਰੂ ਬੁਲਸ ਟੇਬਲ ਟਾਪਰ ਬਣਿਆ

ਬੈਂਗਲੁਰੂ- ਪਵਨ ਸੇਹਰਾਵਤ (19 ਅੰਕ) ਦੇ ਸੀਜ਼ਨ ਦੇ ਸਤਵੇਂ ਸੁਪਰ-10 ਦੀ ਬਦੌਲਤ ਬੈਂਗਲੁਰੂ ਬੁਲਸ ਨੇ ਸ਼ਨੀਵਾਰ ਨੂੰ ਗੁਜਰਾਤ ਜਾਇੰਟਸ ਨੂੰ ਹਰਾ ਕੇ ਵੀਵੋ ਪ੍ਰੋ ਕਬਡੀ ਲੀਗ (ਪੀ. ਕੇ. ਐੱਲ) ਦੇ ਅੱਠਵੇਂ ਸੀਜ਼ਨ ਦੀ ਪੁਆਇੰਟ ਟੇਬਲ 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ। ਸੀਜ਼ਨ ਦੇ 54ਵੇਂ ਮੁਕਾਬਲੇ 'ਚ ਬੁਲਸ ਨੇ ਗੁਜਰਾਤ ਨੂੰ 46-37 ਨਾਲ ਹਰਾਇਆ।

10 ਮੈਚਾਂ 'ਚ ਆਪਣੀ ਸਤਵੀਂ ਜਿੱਤ ਦੇ ਨਾਲ ਬੁਲਸ ਪਟਨਾ ਪਾਈਰੇਟਸ ਨੂੰ ਹਰਾ ਕੇ ਟੇਬਲ ਟਾਪਰ ਬਣ ਗਏ ਹਨ। ਦੂਜੇ ਪਾਸੇ, ਗੁਜਰਾਤ ਦੀ 9 ਮੈਚਾਂ 'ਚ ਪੰਜਵੀਂ ਹਾਰ ਹੈ। ਇਹ ਟੀਮ 11ਵੇਂ ਸਥਾਨ 'ਤੇ ਹੈ। ਗੁਜਰਾਤ ਦੇ ਲੀ ਐੱਚ. ਐੱਸ. ਰਾਕੇਸ਼ (14 ਅੰਕ) ਨੇ ਸੀਜ਼ਨ ਦਾ ਤੀਜਾ ਸਪਰ-10 ਪੂਰਾ ਕੀਤਾ ਪਰ ਦੂਜੇ ਰੇਡਰਾਂ ਦਾ ਸਾਥ ਨ ਮਿਲਣ ਤੇ ਡਿਫੈਂਸ ਦੀ ਫੇਲਡ ਟੈਕਲਸ ਕਾਰਨ ਉਹ ਆਪਣੀ ਟੀਮ ਨੂੰ ਜਿੱਤ ਤਕ ਨਹੀਂ ਪਹੁੰਚਾ ਸਕੇ।


author

Tarsem Singh

Content Editor

Related News