ਬੈਂਗਲੁਰੂ ਬੁਲਸ ਪ੍ਰੋ ਕਬੱਡੀ ਲੀਗ ਦੇ ਫਾਈਨਲ ''ਚ

01/01/2019 10:01:41 AM

ਕੋਚੀ— ਕਬੱਡੀ ਦਾ ਖੇਡ ਭਾਰਤ 'ਚ ਬਹੁਤ ਹੀ ਹਰਮਨ ਪਿਆਰਾ ਹੈ। ਕਬੱਡੀ ਦੇ ਅਕਸਰ ਕਈ ਟੂਰਨਾਮੈਂਟ ਕਰਾਏ ਜਾਂਦੇ ਹਨ। ਇਸ ਦੇ ਤਹਿਤ ਪ੍ਰੋ ਕਬੱਡੀ ਲੀਗ ਦਾ ਆਯੋਜਨ ਹੋ ਰਿਹਾ ਹੈ।  ਰੋਹਿਤ ਕੁਮਾਰ ਦੇ ਸ਼ਾਨਦਾਰ ਹਰਫਨਮੌਲਾ ਪ੍ਰਦਰਸ਼ਨ ਨਾਲ ਬੈਂਗਲੁਰੂ ਬੁਲਸ ਨੇ ਗੁਜਰਾਤ ਫਾਰਚਿਊਨਜਾਇੰਟਸ ਨੂੰ 41-29 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ ਛੇਵੇਂ ਸੈਸ਼ਨ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਬੈਂਗਲੁਰੂ ਲਈ ਪਵਨ ਸਹਿਰਾਵਤ ਨੇ 13 ਰੇਡ ਅੰਕ ਅਤੇ ਰੋਹਿਤ ਨੇ 11 ਅੰਕ ਬਣਾਏ। ਬੈਂਗਲੁਰੂ ਨੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ ਜਦਕਿ ਗੁਜਰਾਤ ਦੇ ਕੋਲ ਇਕ ਹੋਰ ਮੌਕਾ ਹੈ ਜਿਸ ਨੂੰ ਯੂਪੀ ਯੋਧਾ ਅਤੇ ਦਬੰਗ ਦਿੱਲੀ ਵਿਚਾਲੇ ਹੋਣ ਵਾਲੇ ਦੂਜੇ ਕੁਆਲੀਫਾਇਰ ਦੇ ਜੇਤੂ ਨਾਲ ਖੇਡਣਾ ਹੈ।


Tarsem Singh

Content Editor

Related News