CWC 2019 : ਚੈਂਪੀਅਨ ਪੁੱਤਰ ਦੇ ਪਿਤਾ ਨੂੰ ਉਨ੍ਹਾਂ ਦੇ ਆਪਣੇ ਹੀ ਘਰ ''ਚ ਪੈ ਰਹੀਆਂ ਹਨ ਗਾਲ੍ਹਾਂ

07/16/2019 5:38:44 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਨੂੰ ਰੋਮਾਂਚਕ ਮੁਕਾਬਲੇ 'ਚ ਹਾਰ ਕੇ ਮੇਜ਼ਬਾਨ ਇੰਗਲੈਂਡ ਨੇ ਪਹਿਲੀ ਵਾਰ ਵਰਲਡ ਕੱਪ ਆਪਣੇ ਨਾਂ ਕਰ ਲਿਆ। ਸੁਪਰ ਓਵਰ 'ਚ ਟਾਈ ਰਹੇ ਫਾਈਨਲ ਮੁਕਾਬਲੇ 'ਚ ਬਾਊਂਡਰੀ ਦੇ ਆਧਾਰ 'ਤੇ ਜੇਤੂ ਦਾ ਐਲਾਨ ਕੀਤਾ ਗਿਆ। ਨਿਊਜ਼ੀਲੈਂਡ ਦੇ ਦਿੱਤੇ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ ਲੜਖੜਾ ਗਈ ਸੀ ਅਤੇ ਉਸ 'ਤੇ ਹਾਰ ਦਾ ਖਤਰਾ ਮੰਡਰਾਉਣ ਲੱਗਾ ਸੀ। ਅਜਿਹੇ 'ਚ ਉਸ ਦੇ ਸਟਾਰ ਖਿਡਾਰੀ ਬੇਨ ਸਟੋਕਸ ਨੇ ਸੰਘਰਸ਼ ਕਰਕੇ ਨਿਰਧਾਰਤ ਓਵਰ 'ਚ ਮੈਚ ਬਰਾਬਰੀ 'ਤੇ ਲਿਆ ਦਿੱਤਾ।

ਸਟੋਕਸ ਨੇ ਅਜੇਤੂ 84 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਬਾਅਦ ਸੁਪਰ ਓਵਰ 'ਚ ਵੀ ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਸਟੋਕਸ ਇੰਗਲਿਸ਼ ਟੀਮ ਅਤੇ ਟਰਾਫੀ ਵਿਚਾਲੇ ਪੁਲ ਬਣੇ ਅਤੇ ਟੀਮ ਨੂੰ ਇਕੱਲੇ ਦਮ 'ਤੇ ਉੱਥੇ ਪਹੁੰਚਾ ਦਿੱਤਾ। ਨਿਊਜ਼ੀਲੈਂਡ ਨੂੰ ਦਿਲ ਤੋੜਨ ਅਤੇ ਕਦੀ ਨਾ ਭੁੱਲਣ ਵਾਲੀ ਹਾਰ ਮਿਲੀ, ਜਿਸ ਨਾਲ ਕ੍ਰਿਕਟ ਜਗਤ 'ਚ ਵਧੇਰੇ ਪ੍ਰਸ਼ੰਸਕ ਦੁਖੀ ਹਨ। ਖਾਸ ਗੱਲ ਇਹ ਹੈ ਕਿ ਜਿਸ ਖਿਡਾਰੀ ਨੇ ਇੰਗਲੈਂਡ ਨੂੰ ਚੈਂਪੀਅਨ ਬਣਾਇਆ, ਉਸ ਦੇ ਸਾਹਮਣੇ ਉਸ ਦੇ ਆਪਣੇ ਹੀ ਦੇਸ਼ ਦੀ ਟੀਮ ਨਿਰਾਸ਼ ਖੜ੍ਹੀ ਸੀ। ਨਿਊਜ਼ੀਲੈਂਡ ਦੇ ਜੰਮੇ ਬੇਨ ਸਟੋਕਸ ਅੱਜ ਭਾਵੇਂ ਹੀ ਇੰਗਲੈਂਡ 'ਚ ਰਹਿਣ ਲੱਗੇ ਹੋਣ, ਪਰ ਉਨ੍ਹਾਂ ਦਾ ਪਰਿਵਾਰ ਨਿਊਜ਼ੀਲੈਂਡ 'ਚ ਹੀ ਰਿਹਾ ਹੈ ਅਤੇ ਜਦੋਂ ਉਹ ਆਪਣੀ ਟੀਮ ਨੂੰ ਟਰਾਫੀ ਦੇ ਕਰੀਬ ਲਿਆ ਰਹੇ ਸਨ, ਉਦੋਂ ਉਨ੍ਹਾਂ ਦਾ ਪਰਿਵਾਰ ਆਪਣੇ ਦੇਸ਼ ਨਾਲ ਸੀ, ਪਰ ਇਸ ਦੇ ਬਾਵਜੂਦ ਸਟੋਕਸ ਦੇ ਪਿਤਾ ਨੂੰ ਗਾਲ੍ਹਾਂ ਪੈ ਰਹੀਆਂ ਹਨ।

PunjabKesari
ਕੋਚਿੰਗ ਕਾਂਟਰੈਕਟ ਲਈ ਆਏ ਸਨ ਇੰਗਲੈਂਡ
ਨਿਊਜ਼ੀਲੈਂਡ ਦੀ ਵੈੱਬਸਾਈਟ 'ਸਟਫ' ਨਾਲ ਗੱਲ ਕਰਦੇ ਹੋਏ ਸਟੋਕਸ ਦੇ ਪਿਤਾ ਨੇ ਕਿਹਾ ਕਿ ਨਿਊਜ਼ੀਲੈਂਡ 'ਚ ਜਿੰਨੇ ਵੀ ਪਿਤਾ ਹਨ, ਉਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਨਫਰਤ ਉਨ੍ਹਾਂ ਤੋਂ ਕੀਤੀ ਜਾ ਰਹੀ ਹੋਵੇਗੀ। ਜਦਕਿ ਸਟੋਕਸ ਦੇ ਪਿਤਾ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਹਾਰ ਨਾਲ ਉਹ ਦੁਖੀ ਹਨ। ਸਟੋਕਸ ਜਦੋਂ 12 ਸਾਲ ਦੇ ਸਨ, ਉਦੋਂ ਉਨ੍ਹਾਂ ਦੇ ਪਿਤਾ ਗੇਰਾਰਡ ਇੰਗਲੈਂਡ 'ਚ ਮਿਲੀ ਰਗਬੀ ਲੀਗ 'ਚ ਕੋਚਿੰਗ ਕਾਂਟਰੈਕਟ ਲਈ ਪਰਿਵਾਰ ਸਮੇਤ ਇੰਗਲੈਂਡ ਆ ਗਏ ਸਨ। ਸਟੋਕਸ ਦੇ ਪਿਤਾ ਗੇਰਾਰਡ ਨੂੰ ਜਦੋਂ ਇੰਗਲੈਂਡ 'ਚ ਰਗਬੀ ਲੀਗ 'ਚ ਕੋਚਿੰਗ ਦਾ ਕਾਂਟਰੈਕਟ ਮਿਲਿਆ ਤਾਂ ਪੂਰਾ ਪਰਿਵਾਰ ਨਿਊਜ਼ੀਲੈਂਡ ਛੱਡ ਆਇਆ ਸੀ। ਉਸ ਸਮੇਂ ਬੇਨ ਸਟੋਕਸ ਦੀ ਉਮਰ 12 ਸਾਲ ਸੀ। ਹੁਣ ਸਟੋਕਸ ਇੰਗਲੈਂਡ 'ਚ ਵਸ ਗਏ ਹਨ ਪਰ ਉਨ੍ਹਾਂ ਦਾ ਪੂਰਾ ਪਰਿਵਾਰ ਆਪਣੇ ਘਰ (ਨਿਊਜ਼ੀਲੈਂਡ) 'ਤੇ ਪਰਤ ਗਿਆ ਸੀ।


Tarsem Singh

Content Editor

Related News