ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਆਸਟ੍ਰੇਲੀਆ ਨੇ ਕ੍ਰਿਕਟਰ ਦੇ ਬੇਟੇ ਨੂੰ ਦਿੱਤੀ ਟੀਮ ''ਚ ਜਗ੍ਹਾ

Tuesday, Nov 06, 2018 - 02:19 PM (IST)

ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਆਸਟ੍ਰੇਲੀਆ ਨੇ ਕ੍ਰਿਕਟਰ ਦੇ ਬੇਟੇ ਨੂੰ ਦਿੱਤੀ ਟੀਮ ''ਚ ਜਗ੍ਹਾ

ਨਵੀਂ ਦਿੱਲੀ— ਆਸਟ੍ਰੇਲੀਆ ਨੇ ਆਪਣੀ ਵਨ ਡੇ ਟੀਮ 'ਚ ਨੌਜਵਾਨ ਬੱਲੇਬਾਜ਼ ਬੇਨ ਮੈਕਡਰਮੋਟ ਨੂੰ ਜਗ੍ਹਾ ਦਿੱਤੀ ਹੈ। ਉਨ੍ਹਾਂ ਨੂੰ ਟੀਮ 'ਚ ਜ਼ਖਮੀ ਸ਼ਾਨ ਮਾਰਸ਼ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ। ਖੱਬੇ ਹੱਥ ਦੇ ਮਾਰਸ਼ ਅਜੇ ਆਪਣੀ ਸੱਟ ਤੋਂ ਉਭਰ ਰਹੇ ਹਨ ਅਤੇ ਉਹ ਸ਼ੁੱਕਰਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਵਨ ਡੇ ਲਈ ਤਿਆਰ ਨਹੀਂ ਹੋ ਪਾਏ ਹਨ। ਮਾਰਸ਼ ਸੱਟ ਦੀ ਹੀ ਵਜ੍ਹਾ ਨਾਲ ਪਰਥ 'ਚ ਖੇਡੇ ਗਏ ਪਹਿਲੇ ਵਨ ਡੇ 'ਚ ਵੀ ਨਹੀਂ ਖੇਡ ਪਾਏ ਸਨ। ਆਸਟ੍ਰੇਲੀਆ ਸਿਲੈਕਟਰਸ ਦੇ ਚੇਅਰਮੈਨ ਟ੍ਰੇਵਰ ਓਨਸ ਨੇ ਕਿਹਾ ਕਿ ਮੈਕਡਰਮੋਟ ਦੇ ਸ਼ਾਮਲ ਹੋਣ ਨਾਲ ਕਪਤਾਨ ਅਰੋਨ ਫਿੰਚ ਨੂੰ ਜ਼ਿਆਦਾ ਬੱਲੇਬਾਜ਼ੀ ਦੇ ਵਿਕਲਪ ਮਿਲਣਗੇ, ਖਾਸ ਤੌਰ 'ਤੇ ਹੁਣ ਮਾਰਸ਼ ਉਪਲਬਧ ਨਹੀਂ ਹਨ। ਓਨਸ ਨੇ ਕਿਹਾ,' ਫੈਸਲੇ ਦੀ ਸਭ ਤੋਂ ਅਹਿਮ ਗੱਲ ਮਾਰਸ਼ ਦੀ ਜਗ੍ਹਾ ਸਹੀ ਖਿਡਾਰੀ ਨੂੰ ਸ਼ਾਮਲ ਕਰਨਾ ਹੈ ਤਾਂਕਿ ਮਾਰਸ਼ ਨੂੰ ਆਪਣੀ ਸੱਟ ਤੋਂ ਉਭਰਨ ਲਈ ਸਮਾਂ ਮਿਲ ਸਕੇ।'

ਬੇਨ ਮੈਕਡਰਮੋਟ ਨੇ ਆਪਣਾ ਅੰਤਰਰਾਸ਼ਟਰੀ ਡੈਬਿਊ ਪਿੱਛਲੇ ਮਹੀਨੇ ਕੀਤਾ ਸੀ, ਇਸ ਦੌਰਾਨ ਉਨ੍ਹਾਂ ਨੇ ਯੂ.ਏ.ਈ. ਅਤੇ ਪਾਕਿਸਤਾਨ ਖਿਲਾਫ ਚਾਰ ਟੀ-20 ਮੈਚ ਖੇਡੇ ਸਨ। ਉਹ ਪਾਕਿਸਤਾਨ ਖਿਲਾਫ ਤਿੰਨਾਂ ਮੈਚਾਂ 'ਚ ਰਨ ਆਊਟ ਹੋਏ ਸਨ। ਪਾਵਰ ਹਿਟਰ ਮੈਕਡਰਮੋਟ ਉਮੀਦ ਤੋਂ ਜ਼ਿਆਦਾ ਚੰਗਾ ਪ੍ਰਦਰਸ਼ਨ ਕਰਨ 'ਚ ਨਾਕਾਮਯਾਬ ਰਹੇ ਸਨ। ਉਨ੍ਹਾਂ ਨੇ ਯੂ.ਏ.ਈ. ਖਿਲਾਫ 10* , ਉਸ ਤੋਂ ਇਲਾਵਾ ਪਾਕਿਸਤਾਨ ਖਿਲਾਫ 0,3 ਅਤੇ 21 ਦਾ ਸਕੋਰ ਬਣਾਇਆ ਸੀ।

ਬ੍ਰਿਸਬੇਨ 'ਚ ਜਨਮੇ ਬੇਨ ਪਿੱਛਲੇ ਮਹੀਨੇ ਸ਼ੁਰੂ ਹੋਏ ਜੇ.ਐੱਲ.ਟੀ. ਵਨ ਡੇ 'ਚ ਦੂਜੇ ਸਭ ਤੋਂ ਵੱਡੇ ਸਕੋਰਰ ਰਹੇ ਸਨ। ਇਸ ਦੌਰਾਨ ਉਨ੍ਹਾਂ ਤੋਂ ਜ਼ਿਆਦਾ ਦੌੜਾਂ ਸਿਰਫ ਕ੍ਰਿਸ ਲਿਨ ਨੇ ਬਣਾਈਆਂ ਸਨ। ਉਨ੍ਹਾਂ ਨੇ ਇਸ ਦੌਰਾਨ 71.16 ਦੀ ਔਸਤ ਨਾਲ 427 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਸਟ੍ਰਾਇਕ ਰੇਟ 90.27 ਦਾ ਰਿਹਾ ਸੀ। ਤਸਮਾਨੀਆ ਵੱਲੋਂ ਓਪਨਿੰਗ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਨੇ ਸੱਤ ਮੈਚਾਂ 'ਚ ਦੋ ਸੈਂਕੜੇ ਅਤੇ ਦੋ ਅਰਧਸੈਂਕੜੇ ਲਗਾਏ ਸਨ। ਬੇਨ ਸਾਬਕਾ ਦਿੱਗਜ਼ ਆਸਟ੍ਰੇਲੀਆ ਕ੍ਰਿਕਟਰ ਕ੍ਰੇਗ ਮੈਕਡਰਮੋਟ ਦੇ ਬੇਟੇ ਹਨ।


author

suman saroa

Content Editor

Related News