ਭਾਰਤ ਦਾ ਵਿਦਿਤ ਗੁਜਰਾਤੀ ਬਣਿਆ ਬੇਲ ਇੰਟਰਨੈਸ਼ਨਲ ਸ਼ਤਰੰਜ ਜੇਤੂ

Thursday, Aug 01, 2019 - 09:19 PM (IST)

ਭਾਰਤ ਦਾ ਵਿਦਿਤ ਗੁਜਰਾਤੀ ਬਣਿਆ ਬੇਲ ਇੰਟਰਨੈਸ਼ਨਲ ਸ਼ਤਰੰਜ ਜੇਤੂ

ਬੇਲ (ਸਵਿਟਜ਼ਰਲੈਂਡ) (ਨਿਕਲੇਸ਼ ਜੈਨ)— ਬੇਲ ਮਾਸਟਰਜ਼ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਭਾਰਤ ਦੇ ਵਿਦਿਤ ਗੁਜਰਾਤੀ ਨੇ ਆਖਰੀ ਰਾਊਂਡ ਵਿਚ ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਈਰਾਨ ਦੇ ਪਰਹਮ ਮਘਸੂਦਲੂ ਨੂੰ ਹਰਾਉਂਦੇ ਹੋਏ ਆਪਣੇ ਨਾਂ ਕਰ ਲਿਆ।

PunjabKesari
ਪੂਰੇ ਟੂਰਨਾਮੈਂਟ ਵਿਚ ਵਿਦਿਤ ਸ਼ਾਨਦਾਰ ਲੈਅ ਵਿਚ ਦਿਖਾਈ ਦਿੱਤਾ। ਉਸ ਨੇ ਹਰ ਫਾਰਮੇਟ ਵਿਚ ਆਪਣੀ ਖੇਡ ਨੂੰ ਨਵੀਆਂ ਉੱਚਾਈਆਂ ਦਿੱਤੀਆਂ ਅਤੇ ਰੈਪਿਡ, ਬਿਲਟਜ਼ ਅਤੇ ਕਲਾਸੀਕਲ ਤਿੰਨਾਂ ਫਾਰਮੈਟਸ ਵਿਚ ਆਪਣੀ ਮੁਹਾਰਤ ਸਾਬਿਤ ਕੀਤੀ। ਕਲਾਸੀਕਲ ਸ਼ਤਰੰਜ ਵਿਚ ਇਕ ਵਾਰ ਫਿਰ ਉਸ ਨੇ 2700 ਦੇ ਉੱਪਰ ਬਣੇ ਰਹਿਣ ਦੀ ਪ੍ਰਤੀਬੱਧਤਾ ਦਿਖਾਈ ਅਤੇ ਆਪਣੀ ਰੇਟਿੰਗ ਵਿਚ ਬੜ੍ਹਤ ਦਰਜ ਕਰਦੇ ਹੋਏ ਹੁਣ ਉਹ 2718 ਰੇਟਿੰਗ ਤੱਕ ਪਹੁੰਚ ਗਿਆ ਹੈ। ਉਹ ਕਲਾਸੀਕਲ ਵਿਚ 15, ਰੈਪਿਡ 'ਚ 8 ਅਤੇ ਬਿਲੀਅਟਜ਼ ਵਿਚ 11 ਅੰਕਾਂ ਦੀ ਬਦੌਲਤ ਕੁੱਲ 34 ਅੰਕਾਂ ਨਾਲ ਓਵਰਆਲ ਜੇਤੂ ਬਣਿਆ। ਅਮਰੀਕਾ ਦਾ ਸੇਮੁਏਲ ਸ਼ੰਕਲੰਦ 28 ਅੰਕਾਂ ਦੇ ਨਾਲ ਦੂਜੇ ਅਤੇ ਹੰਗਰੀ ਦਾ ਪੀਟਰ ਲੇਕੋ 25.5 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਰਿਹਾ।


author

Gurdeep Singh

Content Editor

Related News