ਯੂਰਪੀ ਸੰਸਦ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, 2022 ਬੀਜਿੰਗ ਵਿੰਟਰ ਓਲੰਪਕ ਦੇ ਬਾਈਕਾਟ ਕਰਨ ਦਾ ਕੀਤਾ ਐਲਾਨ

Saturday, Jul 10, 2021 - 05:41 PM (IST)

ਸਪੋਰਟਸ ਡੈਸਕ— ਯੂਰਪੀ ਸੰਸਦ ਨੇ ਚੀਨ ਨੂੰ ਵੱਡਾ ਝਟਕਾ ਦਿੰਦੇ ਹੋਏ 2022 ’ਚ ਹੋਣ ਵਾਲੇ ਬੀਜਿੰਗ ਵਿੰਟਰ ਓਲੰਪਿਕ ਦੇ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਯੂਰਪੀ ਸੰਸਦ ਦੇ ਮੈਂਬਰਾਂ ਨੇ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਅਸੀਂ ਚੀਨ ਵੱਲੋਂ ਮਨੁੱਖੀ ਹੱਕਾਂ ਦੇ ਘਾਣ ਕਾਰਨ ਬੀਜਿੰਗ 2022 ਵਿੰਟਰ ਓਲੰਪਿਕ ’ਚ ਹਿੱਸਾ ਲੈਣ ਵਾਲੇ ਸੱਦੇ ਨੂੰ ਗ਼ੈਰ ਮਨਜੂਰ ਕਰ ਦਿੱਤਾ ਹੈ। ਇਨ੍ਹਾਂ ਸੰਸਦ ਮੈਂਬਰਾਂ ਨੇ ਆਪਣੀ ਸਰਕਾਰਾਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਈਗਰ ਮੁਸਲਮਾਨਾਂ ਨੂੰ ਲੈ ਕੇ ਚੀਨ ਪ੍ਰਤੀ ਵਿਵਹਾਰ ’ਤੇ ਹੋਰ ਪਾਬੰਦੀਆਂ ਲਗਣਗੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਯੂਰਪੀ ਦੇਸ਼ਾਂ ਨੂੰ ਹਾਂਗਕਾਂਗ ’ਚ ਲੋਕਤੰਤਰ ਸਮਰਥਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਬੰਗਲਾਦੇਸ਼ ਦੇ ਇਸ ਖਿਡਾਰੀ ਨੇ ਮੈਚ ਵਿਚਾਲੇ ਹੀ ਲਿਆ ਸੰਨਿਆਸ, BCB ਹੋਇਆ ਨਾਰਾਜ਼

ਪ੍ਰਸਤਾਵ ਨੂੰ ਮੰਨਣ ਲਈ ਮਜਬੂਰ ਨਹੀਂ ਯੂਰਪੀ ਦੇਸ਼
ਹਾਲਾਂਕਿ ਯੂਰਪੀ ਸੰਸਦ ਮੈਂਬਰਾਂ ਦੇ ਇਸ ਪ੍ਰਸਤਾਵ ਨੂੰ ਮੰਨਣ ਲਈ ਮੈਂਬਰ ਦੇਸ਼ ਮਜਬੂਰ ਨਹੀਂ ਹਨ। ਖ਼ੁਦ ਇਸ ਪ੍ਰਸਤਾਵ ਨੂੰ ਪੇਸ਼ ਕਰਨ ਵਾਲੇ ਰੇਈਨਹਾਰਡ ਬੁਟੀਕੋਫਰ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਕਈ ਯੂਰਪੀ ਸੰਘ ਦੇ ਮੈਂਬਰ ਦੇਸ਼ ਤੇ ਯੂਰਪੀ ਕਮਿਸ਼ਨ ਵੀ ਹਾਂਗਕਾਂਗ ’ਚ ਚੀਨ ਦੇ ਦਮਨਕਾਰੀ ਉਪਾਵਾਂ ਦੇ ਖ਼ਿਲਾਫ਼ ਬੋਲਣ ਲਈ ਅਣਇਛੁੱਕ ਹਨ। ਯੂਰਪੀ ਸੰਘ ਦੇ ਨਾਲ ਵਧਦੇ ਵਿਵਾਦ ਦੇ ਬਾਅਦ ਵੀ ਯੂਰਪ ਦੀਆਂ ਕਈ ਸਰਕਾਰਾਂ ਸਿੱਧੇ ਟਕਰਾਅ ਤੋਂ ਬਚਦੀਆਂ ਰਹੀਆਂ ਹਨ।

ਚੀਨ ਨੇ ਜਤਾਇਆ ਸਖਤ ਵਿਰੋਧ
ਚੀਨੀ ਵਿਦੇਸ਼ ਮੰਤਰਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਇਸ ਪ੍ਰਸਤਾਵ ’ਤੇ ਕਿਹਾ ਕਿ ਚੀਨ ਖੇਡ ਦੇ ਸਿਆਸੀਕਰਨ ਤੇ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਨੂੰ ਬਹਾਨੇ ਦੇ ਰੂਪ ’ਚ ਇਸਤੇਮਾਲ ਕਰਕੇ ਸਾਡੇ ਅੰਦਰੂਨੀ ਮਾਮਲਿਆਂ ’ਚ ਦਖ਼ਲਅੰਦਾਜ਼ੀ ਦਾ ਸਖ਼ਤ ਵਿਰੋਧ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪ੍ਰੇਰਣਾ ਨਾਲ ਬੀਜਿੰਗ ਵਿੰਟਰ ਓਲੰਪਿਕ ਖੇਡਾਂ ਦੀ ਤਿਆਰੀ ਤੇ ਆਯੋਜਨ ’ਤੇ ਰੁਕਾਵਟ ਪੈਦਾ ਕਰਨ ਦੀ ਇਹ ਕੋਸ਼ਿਸ਼ ਬੇਹੱਦ ਗ਼ੈਰ-ਜ਼ਿੰਮੇਦਾਰਾਨਾਂ ਹੈ। 
ਇਹ ਵੀ ਪੜ੍ਹੋ : 105 ਸਾਲਾ ਅੰਤਰਰਾਸ਼ਟਰੀ ਮਾਸਟਰ ਐਥਲੀਟ 'ਮਾਨ ਕੌਰ' ਦੀ ਸਿਹਤ ਵਿਗੜੀ, ਹਸਪਤਾਲ ’ਚ ਦਾਖ਼ਲ

ਚੀਨ ਲਈ ਵੱਡਾ ਝਟਕਾ ਕਿਉ?
ਯੂਰਪੀ ਸੰਸਦ ਦੇ ਇਸ ਪ੍ਰਸਤਾਵ ਨੂੰ ਚੀਨ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ ’ਚ ਚੀਨ ਯੂਰਪੀ ਦੇਸ਼ਾਂ ਦੇ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਲੱਗਾ ਹੋਇਆ ਹੈ। ਚੀਨ ਦੀ ਯੋਜਨਾ ਯੂਰਪ ’ਚ ਅਮਰੀਕਾ ਦੀ ਖ਼ਾਲੀ ਜਗ੍ਹਾ ਭਰਨਾ ਹੈ। ਡੋਨਾਲਡ ਟਰੰਪ ਦੇ ਕਾਰਜਕਾਲ ’ਚ ਅਮਰੀਕਾ ਦਾ ਯੂਰਪੀ ਦੇਸ਼ਾਂ ਦੇ ਨਾਲ ਕਈ ਮੁੱਦਿਆਂ ’ਤੇ ਵਿਵਾਦ ਹੋਇਆ ਸੀ। ਚੀਨ ਨੂੰ ਇਸ ’ਚ ਮੌਕਾ ਦਿਖਾਈ ਦਿੱਤਾ ਤੇ ਉਹ ਬਿਨਾ ਦੇਰ ਕੀਤੇ ਯੂਰਪੀ ਦੇਸ਼ਾਂ ਦੇ ਵਿਚਾਲੇ ਆਪਣੀ ਸੰਨ੍ਹ ਲਾਉਣ ’ਚ ਲੱਗ ਗਿਆ। ਚੀਨ ਨੇ ਯੂਰਪ ’ਚ ਆਪਣੀ ਪਕੜ ਮਜ਼ਬੂਤ ਕਰਨ ਲਈ ਚੀਨ ਸੀ. ਈ. ਸੀ. ਕਾਰਪੋਰੇਸ਼ਨ ਦੀ ਸ਼ੁਰੂਆਤ ਕੀਤੀ ਜਿਸ ਦੀ ਮਦਦ ਨਾਲ ਉਹ ਯੂਰਪ ਦੇ ਕਈ ਦੇਸ਼ਾਂ ਨੂੰ ਵੱਡੀਆਂ ਰਕਮਾਂ ਵਾਲੇ ਕਰਜ਼ੇ ਦੇ ਰਿਹਾ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News