ਬੀਜਿੰਗ ਮੈਰਾਥਨ 2021 ਕੋਰੋਨਾ ਦੇ ਕਾਰਨ ਰੱਦ
Friday, Nov 26, 2021 - 09:53 PM (IST)
ਬੀਜਿੰਗ- ਚੀਨ ਦੇ ਬੀਜਿੰਗ ਵਿਚ ਹੋਣ ਵਾਲੀ ਬੀਜਿੰਗ ਮੈਰਾਥਨ 2021 ਨੂੰ ਕੋਰੋਨਾ ਮਹਾਮਾਰੀ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ। ਮੈਰਾਥਨ ਦੀ ਪ੍ਰਬੰਧਕ ਕਮੇਟੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਐਥਲੀਟਾਂ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਦੇ ਨਾਲ-ਨਾਲ ਕੋਰੋਨਾ ਦੇ ਸੰਭਾਵਿਤ ਸੰਕਰਮਣ ਦੇ ਖਤਰੇ ਨੂੰ ਕੰਟਰੋਲ ਕਰਨ ਲਈ ਬੀਜਿੰਗ ਮੈਰਾਥਨ ਨੂੰ ਲਗਾਤਾਰ ਦੂਜੇ ਸਾਲ ਰੱਦ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਅਈਅਰ ਨੇ ਨਿਊਜ਼ੀਲੈਂਡ ਵਿਰੁੱਧ ਡੈਬਿਊ 'ਚ ਲਗਾਇਆ ਸੈਂਕੜਾ, ਬਣਾਇਆ ਇਹ ਰਿਕਾਰਡ
ਪ੍ਰਬੰਧਕਾਂ ਨੇ ਕਿਹਾ ਹੈ ਕਿ ਉਨ੍ਹਾਂ ਸਾਰਿਆਂ ਪ੍ਰਤੀਯੋਗੀਆਂ ਦਾ ਸਥਾਨ ਰਿਜ਼ਰਵ ਰੱਖਿਆ ਜਾਵੇਗਾ, ਜਿਨ੍ਹਾਂ ਨੇ ਇਸ ਸਾਲ ਦੇ ਲਈ 2022 ਤੱਕ ਯੋਗਤਾ ਪ੍ਰਾਪਤ ਕੀਤੀ ਹੈ। ਰਿਜ਼ਰਵ ਭਾਗੀਦਾਰਾਂ ਨੂੰ ਬੀਜਿੰਗ ਮੈਰਾਥਨ 2022 ਦੇ ਲਈ ਰਜਿਸਟ੍ਰੇਸ਼ਨ ਜ਼ਰੂਰਤ ਤੇ ਜ਼ਰੂਰੀ ਕੋਰੋਨਾ ਮਹਾਮਾਰੀ ਰੋਕਥਾਮ ਨਿਯਮਾਂ ਨੂੰ ਪੂਰਾ ਕਰਨਾ ਹੋਵੇਗਾ। ਪ੍ਰਬੰਧਕ ਕਮੇਟੀ ਵਲੋਂ ਸਾਰੇ ਭਾਗੀਦਾਰਾਂ ਦਾ ਐਲਾਨ ਕੀਤੀ ਮਿਤੀ 7 ਦਿਨਾਂ ਦੇ ਅੰਦਰ ਰਜਿਸਟ੍ਰੇਸ਼ਨ ਫੀਸ ਵਾਪਸ ਕਰ ਦਿੱਤੀ ਜਾਵੇਗੀ।
ਇਹ ਖ਼ਬਰ ਪੜ੍ਹੋ- BAN v PAK : ਪਹਿਲੇ ਦਿਨ ਦੀ ਖੇਡ ਖਤਮ, ਬੰਗਲਾਦੇਸ਼ ਦਾ ਸਕੋਰ 253/4
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।