ਏ. ਟੀ. ਪੀ. ਕੱਪ ''ਚ ਸਪੇਨ ਤੇ ਅਰਜਨਟੀਨਾ ਦੀ ਜਿੱਤ ਨਾਲ ਸ਼ੁਰੂਆਤ

Saturday, Jan 01, 2022 - 07:26 PM (IST)

ਸਪੋਰਟਸ ਡੈਸਕ- ਅਰਜਨਟੀਨਾ ਤੇ ਸਪੇਨ ਨੇ ਸ਼ਨੀਵਾਰ ਨੂੰ ਇੱਥੇ 16 ਟੀਮਾਂ ਦੇ ਏ. ਟੀ. ਪੀ. ਕੱਪ ਟੂਰਨਾਮੈਂਟ ਦੇ ਪਹਿਲੇ ਦਿਨ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਦੇ ਨਾਲ ਕੀਤੀ। ਅਰਜਨਟੀਨਾ ਨੇ ਜਾਰਜੀਆ ਦੇ ਖ਼ਿਲਾਫ਼ 3-0 ਦੀ ਆਸਾਨ ਜਿੱਤ ਦਰਜ ਕੀਤੀ ਜਦਕਿ ਸਪੇਨ ਨੇ ਚਿਲੀ ਨੂੰ ਇਸੇ ਫ਼ਰਕ ਨਾਲ ਹਰਾਇਆ। ਇਹ ਟੀਮ ਟੂਰਨਾਮੈਂਟ ਸਿਡਨੀ ਦੇ ਦੋ ਸਟੇਡੀਅਮਾਂ 'ਚ ਖੇਡਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਾਬਕਾ ਕੋਚ ਸ਼ਾਸਤਰੀ ਦਾ ਵੱਡਾ ਬਿਆਨ, ਪਾਕਿ ਖ਼ਿਲਾਫ਼ T-20 WC 'ਚ ਡਰਪੋਕ ਵਾਂਗ ਖੇਡੀ ਭਾਰਤੀ ਟੀਮ

ਦੁਨੀਆ ਦੇ 13ਵੇਂ ਨੰਬਰ ਦੇ ਖਿਡਾਰੀ ਡਿਏਗੋ ਸ਼ਵਾਟਜ਼ਰਮੈਨ ਨੇ ਸਿੰਗਲ ਮੁਕਾਬਲੇ 'ਚ ਜਾਰਜੀਆ ਦੇ ਨਿਕੋਲੋਜ਼ ਬਾਸਿਲਾਸ਼ਵਿਲੀ ਨੂੰ 6-1, 6-2 ਨਾਲ ਹਰਾ ਕੇ ਅਰਜਨਟੀਨਾ ਨੂੰ 2-0 ਦੀ ਫ਼ੈਸਲਾਕੁੰਨ ਬੜ੍ਹਤ ਦਿਵਾਈ। ਇਸ ਤੋਂ ਪਹਿਲਾਂ ਫੈਡਰਿਕੋ ਡੇਲਬੋਨਿਸ ਨੇ ਅਲੈਕਸਾਂਦਰੇ ਮਾਤਰੇਵੇਲੀ ਨੂੰ 6-1, 6-2 ਨਾਲ ਹਰਾਇਆ। ਡਬਲਜ਼ ਮੁਕਾਬਲੇ 'ਚ ਮੈਕਸਿਮੋ ਗੋਂਜਾਲੇਜ਼ ਤੇ ਆਂਦਰੇਸ ਮੋਲਤੇਨੀ ਨੇ ਸਬਾ ਪਰਤਸੇਲਾਜੇ ਤੇ ਜੁਰਾ ਕੇਮਾਲਾਜੇ ਦੀ ਜਾਰਜੀਆ ਦੀ ਜੋੜੀ ਨੂੰ 6-1, 6-2 ਨਾਲ ਹਰਾ ਕੇ 3-0 ਨਾਲ ਕਲੀਨ ਸਵੀਪ ਕੀਤਾ।

ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਦੀ ਭੈਣ ਅੰਜੂ ਸਹਿਵਾਗ ਆਮ ਆਦਮੀ ਪਾਰਟੀ 'ਚ ਹੋਈ ਸ਼ਾਮਲ

ਦਿਨ ਦੇ ਇਕ ਹੋਰ ਮੁਕਾਬਲੇ 'ਚ ਦੁਨੀਆ ਦੇ 20ਵੇਂ ਨੰਬਰ ਦੇ ਖਿਡਾਰੀ ਪਾਬਲੋ ਕਾਰੇਨ ਬੁਸਤਾ ਨੇ ਇਕ ਬ੍ਰੇਕ ਤੋਂ ਪਿੱਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਚਿਲੀ ਦੇ ਅਲੇਸਾਂਦਰੋ ਤਾਬਿਲੋ ਨੂੰ 6-4, 7-6 (7-4) ਨਾਲ ਹਰਾ ਕੇ ਸਪੇਨ ਨੂੰ ਬੜ੍ਹਤ ਵਿਦਾਈ। ਰਾਬਰਟੋ ਬਤਿਸਤਾ ਆਗੁਤ ਨੇ ਇਸ ਤੋਂ ਬਾਅਦ ਚਿਲੀ ਦੇ ਦੁਨੀਆ ਦੇ 17ਵੇਂ ਨੰਬਰ ਦੇ ਖਿਡਾਰੀ ਕ੍ਰਿਸਟੀਅਨ ਗੇਰਿਨ ਨੂੰ 6-0, 6-3 ਨਾਲ ਹਰਾ ਕੇ ਸਪੇਨ ਦੀ ਜਿੱਤ ਯਕੀਨੀ ਕੀਤੀ। ਅਲੇਕਸਾਂਦਰੋ ਡੇਵਿਡੋਵਿਚ ਫੋਕਿਨਾ ਤੇ ਪੇਡਰੋ ਮਾਰਟਿਨੇਜ ਨੇ ਇਸ ਤੋਂ ਬਾਅਦ ਚਿਲੀ ਦੇ ਟਾਮਸ ਬਾਰੀਯੋਸ ਵੇਰਾ ਤੇ ਤਾਬਿਲੋ ਨੂੰ 7-6 (3), 4-6, 10-7 ਨਾਲ ਹਰਾ ਕੇ ਸਪੇਨ ਦੇ ਲਈ ਕਲੀਨਸਵੀਪ ਯਕੀਨੀ ਕੀਤੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News