ਸਾਨੂੰ ਹਰ ਮੈਚ ਤੋਂ ਪਹਿਲਾਂ ਅੰਡਰਡਾਗਸ ਕਿਹਾ ਜਾਂਦਾ ਸੀ : ਸ਼੍ਰੇਅਸ ਅਇਅਰ

04/28/2019 9:17:15 PM

ਜਲੰਧਰ— ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਜਿੱਤ ਦਰਜ ਕਰਨ ਤੋਂ ਬਾਅਦ ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ ਅਇਅਰ ਬਹੁਤ ਖੁਸ਼ ਦਿਖੇ। ਉਨ੍ਹਾਂ ਨੇ ਮੈਚ ਖਤਮ ਹੋਣ ਤੋਂ ਬਾਅਦ ਕਿਹਾ ਕਿ ਇਕ ਅਦਭੁੱਤ ਅਹਿਸਾਸ ਹੈ। ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਅਸੀਂ ਕੁਆਲੀਫਆਈ ਕਰਨਾ ਚਾਹੁੰਦੇ ਸੀ ਇਸ ਲਈ ਹੁਣ ਅਸੀਂ ਅਸਲ 'ਚ ਸੰਤੁਸ਼ਟ ਹਾਂ ਤੇ ਖੁਸ਼ ਹਾਂ ਕਿ ਅਸੀਂ ਕੁਆਲੀਫਾਈ ਕਰ ਲਿਆ ਹੈ। 
ਸ਼੍ਰੇਅਸ ਨੇ ਇਸ ਦੌਰਾਨ ਆਪਣੀ ਟੀਮ ਦੇ ਆਲੋਚਕਾਂ 'ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਤੇ ਹਰ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਅੰਡਰਡਾਗਸ ਕਿਹਾ ਜਾਂਦਾ ਸੀ ਪਰ ਵਧੀਆ ਗੱਲ ਰਿਹਾ ਹੈ ਕਿ ਜਦੋਂ ਅਸੀਂ ਬਰਾਬਰ ਤੀਬਰਤਾ ਤੇ ਮਾਨਸਿਕਤਾ ਬਣਾ ਕੇ ਅੱਗੇ ਵੱਧ ਰਹੇ ਹਾਂ। ਸ਼੍ਰੇਅਸ ਨੇ ਇਸ ਦੌਰਾਨ ਧਵਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਧਵਨ ਅਦਭੁੱਤ ਰਹੇ ਨਾਲ ਹੀ ਨਾਲ ਰਦਰਫੋਰਡ ਨੇ ਕਰੀਬ 15 ਵੱਧ ਦੌੜਾਂ ਬਣਾਈਆਂ ਜੋਕਿ ਸਾਡੀ ਜਿੱਤ ਦਾ ਕਾਰਨ ਬਣ ਗਿਆ।
ਸ਼੍ਰੇਅਸ ਨੇ ਗੇਂਦਬਾਜ਼ਾਂ 'ਤੇ ਆਪਣੀ ਰਾਏ ਦਿੰਦੇ ਹੋਏ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਤੁਸੀਂ ਗੇਂਦਬਾਜ਼ਾਂ ਨੂੰ ਆਪਣੇ ਕੰਮ ਕਰਨ ਦੇਣ ਤੇ ਦਖਲ ਦੇਣ 'ਚ ਕੀ ਰੋਲ ਨਿਭਾਉਂਦੇ ਹਨ। ਇਸ ਤਰ੍ਹਾ ਬੱਲੇਬਾਜ਼ੀ 'ਚ ਇਹੀ ਚੀਜ਼ ਦੇਖੀ ਜਾਂਦੀ ਹੈ। ਸਾਡੀ ਟੀਮ 'ਚ ਹਰ ਖਿਡਾਰੀ ਨੇ ਆਪਣਾ ਯੋਗਦਾਨ ਦਿੱਤਾ ਹੈ, ਇਸੀ ਕਾਰਨ ਅਸੀਂ ਇਕ ਲਾਇਨ 'ਤੇ ਆ ਗਏ ਹਾਂ।


Gurdeep Singh

Content Editor

Related News