ਵਿਸ਼ਵ ਕੱਪ ਤੋਂ ਪਹਿਲਾਂ ਦ੍ਰਾਵਿੜ ਨੇ ਭਾਰਤੀ ਗੇਂਦਬਾਜ਼ਾਂ ਨੂੰ ਦਿੱਤੀ ਸਲਾਹ

Saturday, May 18, 2019 - 01:32 AM (IST)

ਵਿਸ਼ਵ ਕੱਪ ਤੋਂ ਪਹਿਲਾਂ ਦ੍ਰਾਵਿੜ ਨੇ ਭਾਰਤੀ ਗੇਂਦਬਾਜ਼ਾਂ ਨੂੰ ਦਿੱਤੀ ਸਲਾਹ

ਮੁੰਬਈ— ਦਿੱਗਜ ਬੱਲੇਬਾਜ਼ ਰਾਹੁਲ ਦ੍ਰਾਵਿੜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਕਟ ਹਾਸਲ ਕਰਨ ਵਾਲੇ ਗੇਂਦਬਾਜ਼ਾਂ ਦੀ ਮੌਜੂਦਗੀ ਨਾਲ ਭਾਰਤ ਨੂੰ ਵਿਸ਼ਵ ਕੱਪ ਦੇ ਵਿਚਕਾਰ ਦੇ ਓਵਰਾਂ 'ਚ ਮਦਦ ਮਿਲੇਗੀ। ਇੰਗਲੈਂਡ ਤੇ ਆਸਟਰੇਲੀਆ ਤੋਂ ਇਲਾਵਾ ਭਾਰਤ ਨੂੰ ਇਸ ਖੇਡ ਮਹਾਕੁੰਭ 'ਚ ਖਿਤਾਬ ਦਾ ਪ੍ਰਬਲ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਜੋ 30 ਮਈ ਨੂੰ ਬ੍ਰਿਟੇਨ 'ਚ ਸ਼ੁਰੂ ਹੋਵੇਗਾ।
ਦ੍ਰਾਵਿੜ ਨੇ ਕਿਹਾ ਕਿ ਪਿਛਲੇ ਸਾਲ 'ਭਾਰਤ ਏ' ਦੇ ਨਾਲ ਇੰਗਲੈਂਡ ਦੌਰੇ ਦੇ ਹਾਲਾਤ ਦੇ ਅਨੁਭਵ ਦੇ ਆਧਾਰ 'ਤੇ ਮੈਨੂੰ ਲੱਗਦਾ ਹੈ ਕਿ ਇਸ ਵਿਸ਼ਵ ਕੱਪ 'ਚ ਵੱਡਾ ਸਕੋਰ ਬਣੇਗਾ। ਵੱਡੇ ਸਕੋਰ ਵਾਲੇ ਵਿਸ਼ਵ ਕੱਪ ਦੇ ਵਿਚਾਲੇ ਦੇ ਓਵਰਾਂ 'ਚ ਵਿਕਟ ਹਾਸਲ ਕਰਨ ਵਾਲੇ ਗੇਂਦਬਾਜ਼ਾਂ ਦੀ ਮੌਜੂਦਗੀ ਮਹੱਤਵਪੂਰਨ ਹੋਵੇਗੀ। ਮੈਨੂੰ ਲਗਦਾ ਹੈ ਕਿ ਭਾਰਤ ਇਸ ਸਬੰਧ 'ਚ ਭਾਗਸ਼ਾਲੀ ਹੈ।


author

Gurdeep Singh

Content Editor

Related News