ਤੀਜੇ ਟੈਸਟ ਤੋਂ ਪਹਿਲਾਂ ਕੋਹਲੀ ਦਾ ਬਿਆਨ- ਮੈਂ ਪੂਰੀ ਤਰ੍ਹਾਂ ਫਿੱਟ, ਸਿਰਾਜ ਨੂੰ ਲੈ ਕੇ ਕਹੀ ਇਹ ਗੱਲ

Monday, Jan 10, 2022 - 06:33 PM (IST)

ਤੀਜੇ ਟੈਸਟ ਤੋਂ ਪਹਿਲਾਂ ਕੋਹਲੀ ਦਾ ਬਿਆਨ- ਮੈਂ ਪੂਰੀ ਤਰ੍ਹਾਂ ਫਿੱਟ, ਸਿਰਾਜ ਨੂੰ ਲੈ ਕੇ ਕਹੀ ਇਹ ਗੱਲ

ਕੇਪਟਾਊਨ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਤੀਜੇ ਤੇ ਫੈਸਲਾਕੁੰਨ ਟੈਸਟ ਦੇ ਲਈ ਟੀਮ 'ਚ ਵਾਪਸੀ ਕਰਨਗੇ ਕਿਉਂਕਿ ਉਹ 'ਬਿਲਕੁਲ ਫਿੱਟ' ਹਨ। ਕਪਤਾਨ ਨੇ ਹਾਲਾਂਕਿ ਸਾਫ਼ ਕੀਤਾ ਕਿ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਟੈਸਟ ਦਾ ਹਿੱਸਾ ਨਹੀਂ ਹੋਣਗੇ।

ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੇ ਸਪਿਨਰ ਏਜਾਜ਼ ਪਟੇਲ ਬਣੇ ਦਸੰਬਰ 2021 ਦੇ ICC ਪਲੇਅਰ ਆਫ਼ ਦਿ ਮੰਥ

ਪਿੱਠ ਦੇ ਉੱਪਰਲੇ ਹਿੱਸੇ 'ਚ ਜਕੜਨ ਕਾਰਨ ਦੂਜੇ ਟੈਸਟ ਤੋਂ ਬਾਹਰ ਰਹਿਣ ਵਾਲੇ ਕੋਹਲੀ ਨੇ ਐਤਵਾਰ ਨੂੰ ਨਿਊਲੈਂਡਸ 'ਚ ਬਾਕੀ ਟੀਮ ਨਾਲ ਅਭਿਆਸ ਕੀਤਾ। ਉਹ ਇਸ ਦੌਰਾਨ ਅਸਹਿਜ ਨਹੀਂ ਦਿਸੇ ਤੇ ਅੱਗੇ ਝੁੱਕ ਕੇ ਡਰਾਈਵ ਖੇਡ ਰਹੇ ਸਨ। ਕੋਹਲੀ ਨੇ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਕਿਹਾ, 'ਮੈਂ ਬਿਲਕੁਲ ਫਿੱਟ ਹਾਂ।' ਕੋਹਲੀ ਨੇ ਕਿਹਾ ਕਿ ਜੋਹਾਨਿਸਬਰਗ 'ਚ ਦੂਜੇ ਟੈਸਟ 'ਚ ਭਾਰਤ ਦੀ 7 ਵਿਕਟਾਂ ਨਾਲ ਹਾਰ ਦੇ ਦੌਰਾਨ ਸੱਟ ਦਾ ਸ਼ਿਕਾਰ ਹੋਏ ਸਿਰਾਜ ਤੀਜੇ ਤੇ ਆਖ਼ਰੀ ਟੈਸਟ 'ਚ ਨਹੀਂ ਖੇਡਣਗੇ।

ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ 300 ਵਿਕਟਾਂ ਲੈਂਦੇ ਹੀ ਬਣਾਇਆ ਇਹ ਵੱਡਾ ਰਿਕਾਰਡ

ਸਿਰਾਜ ਦੀਆਂ ਮਾਸਪੇਸ਼ੀਆਂ 'ਚ ਸੱਟ ਹੈ। ਭਾਰਤੀ ਟੀਮ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਤੀਜੇ ਤੇ ਆਖ਼ਰੀ ਟੈਸਟ ਨੂੰ ਜਿੱਤ ਕੇ ਦੱਖਣੀ ਅਫ਼ਰੀਕਾ 'ਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰੇਗੀ। ਭਾਰਤ ਨੇ ਦੱਖਣੀ ਅਫ਼ਰੀਕਾ ਦੌਰੇ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸੈਂਚੁਰੀਅਨ 'ਚ ਪਹਿਲੇ ਟੈਸਟ 'ਚ ਦੱਖਣੀ ਅਫ਼ਰੀਕਾ ਨੂੰ 113 ਦੌੜਾਂ ਨਾਲ ਹਰਾਇਆ ਸੀ। ਮੇਜ਼ਬਾਨ ਟੀਮ ਨੇ ਹਾਲਾਂਕਿ ਦੂਜਾ ਟੈਸਟ 7 ਵਿਕਟਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News