ਟੈਸਟ ਸੀਰੀਜ਼ ਤੋਂ ਪਹਿਲਾਂ ਬੰਗਲਾਦੇਸ਼ ਟੀਮ ਨੇ ਕਰਵਾਇਆ ਕੋਰੋਨਾ ਟੈਸਟ, ਸਾਹਮਣੇ ਆਈ ਰਿਪੋਰਟ

12/21/2021 1:37:30 AM

ਵੇਲਿੰਗਟਨ- ਬੰਗਲਾਦੇਸ਼ ਟੀਮ ਦੇ ਸਾਰੇ ਮੈਂਬਰਾਂ ਦੇ ਕੋਰੋਨਾ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਨਿਊਜ਼ੀਲੈਂਡ ਤੇ ਬੰਗਲਾਦੇਸ਼ ਵਿਚਾਲੇ ਖੇਡੀ ਜਾਣ ਵਾਲੀ 2 ਮੈਚਾਂ ਦੀ ਟੈਸਟ ਸੀਰੀਜ਼ ਨੂੰ ਲੈ ਕੇ ਸ਼ੱਕ ਘੱਟ ਹੋ ਗਿਆ ਹੈ। ਖਿਡਾਰੀਆਂ ਦੇ ਨਾਲ ਨਿਊਜ਼ੀਲੈਂਡ ਵਿਚ ਮੌਜੂਦਾ ਬੰਗਲਾਦੇਸ਼ ਟੀਮ ਦੇ ਨਿਰਦੇਸ਼ਕ ਖਾਲਿਦ ਮਹਿਮੂਦ ਨੇ ਸੋਮਵਾਰ ਨੂੰ ਦੱਸਿਆ ਕਿ ਅਸੀਂ ਕੱਲ ਆਖਰੀ ਕੋਰੋਨਾ ਟੈਸਟ ਕਰਵਾਇਆ ਸੀ, ਜਿਸਦੀ ਅੱਜ ਰਿਪੋਰਟ ਆਈ ਤੇ ਸਾਰੇ ਨੈਗੇਟਿਵ ਆਏ ਹਨ। ਅਸੀਂ ਕੱਲ ਪ੍ਰਬੰਧਿਤ ਆਈਸੋਲੇਸ਼ਨ ਤੇ ਕੁਆਰੰਟੀਨ ਸੈਂਟਰ ਤੋਂ ਬਾਹਰ ਆ ਸਕਦੇ ਹਨ। ਸਵੇਰ ਤੋਂ ਲਿੰਕਨ ਯੂਨੀਵਰਸਿਟੀ ਗਰਾਊਂਡ ਵਿਚ ਆਪਣਾ ਅਭਿਆਸ ਸ਼ੁਰੂ ਕਰ ਸਕਦੇ ਹਾਂ, ਜਿੱਥੇ ਜਿਸ ਦੀ ਸਹੂਲਤ ਵੀ ਮਿਲੇਗੀ। ਅਭਿਆਸ ਪੂਰਾ ਕਰਨ ਤੋਂ ਬਾਅਦ ਅਸੀਂ ਆਪਣੀ ਟੀਮ ਹੋਟਲ ਵਿਚ ਲੈ ਕੇ ਜਾਵਾਂਗੇ।

ਇਹ ਖਬਰ ਪੜ੍ਹੋ- ਰਾਫੇਲ ਨਡਾਲ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ

PunjabKesari

ਇਹ ਖਬਰ ਪੜ੍ਹੋ-  ਪੰਤ ਬਣੇ ਉੱਤਰਾਖੰਡ ਦੇ Brand Ambassador, ਮੁੱਖ ਮੰਤਰੀ ਨੇ ਫੋਨ ਕਰ ਦਿੱਤੀ ਜਾਣਕਾਰੀ

ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦੇ ਸਪਿਨ ਗੇਂਦਬਾਜ਼ ਕੋਚ ਰੰਗਨਾ ਹੇਰਾਥ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪੂਰੀ ਬੰਗਲਾਦੇਸ਼ ਟੀਮ ਨੂੰ 21 ਦਸੰਬਰ ਤੱਕ ਕੋਈ ਅਭਿਆਸ ਸੈਸ਼ਨ ਨਹੀਂ ਕਰਨ ਲਈ ਕਿਹਾ ਗਿਆ ਸੀ। ਉੱਥੇ ਹੀ ਟੀਮ ਦੇ ਮੈਂਬਰਾਂ ਨੂੰ ਪਿਛਲੀ ਸ਼ੁੱਕਰਵਾਰ ਨੂੰ ਵਾਪਸ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਸੀ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


Gurdeep Singh

Content Editor

Related News