ਰੈਸਲਰ ਬੀਬੀ ਬੈਕੀ ਲਿੰਚ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਖ਼ੁਸ਼ੀ

Wednesday, Dec 09, 2020 - 01:24 PM (IST)

ਰੈਸਲਰ ਬੀਬੀ ਬੈਕੀ ਲਿੰਚ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਖ਼ੁਸ਼ੀ

ਸਪੋਰਟ ਡੈਸਕ : ਡਬਲਯੂ.ਡਬਲਯੂ.ਈ. ਸਟਾਰ ਬੈਕੀ ਲਿੰਚ ਮਾਂ ਬਣ ਗਈ ਹੈ। ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਬੈਕੀ ਲਿੰਚ ਡਬਲਯੂ.ਡਬਲਯੂ.ਈ. ਸਟਾਰ ਸੈਥ ਰਾਲਿੰਸ ਨਾਲ ਰਿਲੇਸ਼ਨਸ਼ਿਪ ਵਿਚ ਹੈ। ਬੈਕੀ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਉਨ੍ਹਾਂ ਦੇ ਪੁੱਤਰ ਦਾ ਹੱਥ ਦਿਖਾਈ ਦੇ ਰਿਹਾ ਹੈ। ਬੈਕੀ ਨੇ ਲਿਖਿਆ ਹੈ, 'ਦੁਨੀਆ ਵਿਚ ਆਉਣ 'ਤੇ ਤੁਹਾਡਾ ਸਵਾਗਤ ਹੈ ਰਾਕਸ।'

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਸਿੰਘੂ ਸਰਹੱਦ ਪਹੁੰਚੇ ਕ੍ਰਿਕਟਰ ਮਨਦੀਪ ਸਿੰਘ, ਸਾਂਝੀਆਂ ਕੀਤੀਆਂ ਤਸਵੀਰਾਂ

PunjabKesari

ਬੈਕੀ ਲਿੰਚ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 4.9 ਮਿਲੀਆ ਫਾਲੋਅਰਜ਼ ਹਨ। ਬੈਕੀ ਨੇ ਇਸੇ ਸਾਲ ਡਬਲਯੂ.ਡਬਲਯੂ.ਈ. ਰਾਅ ਲਾਈਵ ਵਿਚ ਆਪਣੇ ਗਰਭਵਤੀ ਹੋਣ ਦੀ ਘੋਸ਼ਣਾ ਕੀਤੀ ਸੀ। ਉਨ੍ਹਾਂ ਨੇ ਮਈ ਵਿਚ ਰਾਅ ਵੁਮਨ ਚੈਂਪੀਅਨਸ਼ਿਪ ਲਈ ਫਾਈਟ ਕਰਨੀ ਸੀ ਪਰ ਗਰਭਵਤੀ ਹੋਣ ਕਾਰਨ ਉਹ ਪਿੱਛੇ ਹੱਟ ਗਈ। ਬੈਕੀ ਡਬਲਯੂ.ਡਬਲਯੂ.ਈ. ਦੇ ਸਭ ਤੋਂ ਫਿੱਟ ਖਿਡਾਰੀਆਂ ਵਿਚ ਮੰਨੀ ਜਾਂਦੀ ਹੈ।

ਇਹ ਵੀ ਪੜ੍ਹੋ:  ਬੱਲੇਬਾਜ਼ ਅਤੇ ਵਿਕਟਕੀਪਰ ਪਾਰਥਿਵ ਪਟੇਲ ਨੇ ਕ੍ਰਿਕਟ ਤੋਂ ਲਿਆ ਸੰਨਿਆਸ, 'ਦਾਦਾ' ਦਾ ਕੀਤਾ ਖ਼ਾਸ ਧੰਨਵਾਦ

PunjabKesari

ਬੀਤੇ ਮਹੀਨੇ ਬੈਕੀ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਉਹ ਆਪਣਾ ਬੇਬੀ ਬੰਪ ਦਿਖਾਉਂਦੇ ਹੋਏ ਨਜ਼ਰ ਆ ਰਹੀ ਸੀ। ਇਨ੍ਹਾਂ ਤਸਵੀਰਾਂ ਵਿਚ ਉਨ੍ਹਾਂ ਦੇ ਪਾਰਟਨਰ ਸੈਥ ਰਾਲਿੰਸ ਵੀ ਹਨ। ਰਾਲਿੰਸ ਖ਼ੁਦ ਰੈਸਲਿੰਗ ਸਟਾਰ ਹਨ, ਉਹ ਰੈਸਲਿੰਗ ਜਗਤ ਵਿਚ ਚੰਗਾ ਨਾਮ ਕਮਾ ਚੁੱਕੇ ਹਨ।

ਇਹ ਵੀ ਪੜ੍ਹੋ: ਅਨੁਸ਼ਕਾ-ਵਿਰਾਟ ਦੀ ਇਸ ਤਸਵੀਰ ਨੂੰ ਮਿਲਿਆ ਬੇਸ਼ੁਮਾਰ ਪਿਆਰ, 2020 'ਚ ਮਿਲੇ ਸਭ ਤੋਂ ਜ਼ਿਆਦਾ 'ਲਾਈਕ'

PunjabKesari

PunjabKesari


author

cherry

Content Editor

Related News