ਦਾੜੀ ਦੀ ਇੰਸ਼ੋਰੇਂਸ ਵਾਲੀ ਖਬਰ ਨੂੰ ਲੈ ਵਿਰਾਟ ਕੋਹਲੀ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ
Sunday, Jun 10, 2018 - 08:13 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਇਨ੍ਹਾਂ ਦਿਨਾਂ 'ਚ ਆਪਣੀ ਦਾੜੀ ਨੂੰ ਲੈ ਕੇ ਸੁਰਖੀਆਂ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਖਬਰ ਆ ਰਹੀ ਸੀ ਕਿ ਉਸ ਨੇ ਆਪਣੀ ਦਾੜੀ ਦਾ ਬੀਮਾ ਕਰਵਾ ਲਿਆ ਹੈ। ਸ਼ਨੀਵਾਰ ਨੂੰ ਟਵਿੱਟਰ ਤੇ #ViratBeardInsurance ਟ੍ਰੇਡ 'ਤੇ ਚਲ ਰਿਹਾ ਸੀ। ਇਸ 'ਤੇ ਕੋਹਲੀ ਨੇ ਹੁਣ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਕਿ ਮੇਰੀ ਦਾੜੀ ਨੂੰ ਲੈ ਕੇ ਬਹੁਤ ਗੱਲਾਂ ਹੋ ਰਹੀਆਂ ਹਨ, ਹੁਣ ਸਮਾਂ ਆ ਗਿਆ ਹੈ ਕਿ ਇਸ 'ਤੇ ਵੀ ਮੈਂ ਕੁਝ ਬੋਲਾ।
ਟਵਿੱਟਰ 'ਤੇ ਪੋਸਟ ਕੀਤੀ ਗਈ ਇਸ ਵੀਡੀਓ 'ਚ ਕੋਹਲੀ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਲੋਕ ਮੇਰੀ ਦਾੜੀ ਨੂੰ ਲੈ ਕੇ ਗੱਲਾਂ ਕਰ ਰਹੇ ਹਨ। ਇੰਸ਼ੋਰੇਂਸ ਤਾਂ ਮੈਂ ਕਰਵਾਈ ਹੈ ਪਰ ਗੱਡੀ ਦੀ ਪਰ ਦਾੜੀ ਦੀ ਨਹੀ, ਪਰ ਮੇਰੀ ਦਾੜੀ ਦਾ ਸਟਾਇਲ ਇੰਸ਼ੋਰੇਂਸ ਵਾਲਾ ਹੀ ਹੈ। ਇਸ ਤੋਂ ਬਾਅਦ ਕੋਹਲੀ ਤੋਂ ਉੱਥੇ ਮੌਜੂਦਾ ਇਕ ਵਿਅਕਤੀ ਸਵਾਲ ਕਰਦਾ ਹੈ ਕਿ ਸਰ ਸੁਣਿਆ ਹੈ ਕਿ ਤੁਹਾਡੀ ਦਾੜੀ ਦੇ ਉੱਪਰ ਫਿਲਮ ਬਣਾਈ ਜਾ ਰਹੀ ਹੈ। ਇਸ 'ਤੇ ਵਿਰਾਟਚ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੋਈ ਹੋਰ ਅਫਵਾਹ ਫੈਲੇ ਮੈਂ ਚੱਲਿਆ ਆਪਣੀ ਦਾੜੀ ਟ੍ਰਿਮ ਕਰਵਾਉਣ. ਦਰਅਸਲ ਇਲੈਕਟ੍ਰਾਨਿਕ ਬ੍ਰਾਂਡ ਨੂੰ ਪ੍ਰਮੋਟ ਕਰਨ ਦੌਰਾਨ ਵਿਰਾਟ ਨੇ ਇਹ ਗੱਲ ਕਹੀ।
.@imVkohli breaks his silence on the #ViratInsuresBeard rumors.
— Philips India (@philipsindia) June 10, 2018
Insured or not, he does have something special for his beard #LoveItTrimIt pic.twitter.com/5euQKGnorn
ਕੋਹਲੀ ਦੇ ਸਾਥੀ ਖਿਡਾਰੀ ਰਾਹੁਲ ਨੇ ਵੀ ਵੀਡੀਓ ਨੂੰ ਦੇਖਣ ਤੋਂ ਬਾਅਦ ਇਸ ਖਬਰ ਨੂੰ ਸਹੀ ਦੱਸਿਆ। ਕੋਹਲੀ ਆਪਣੀ ਲੁਕਸ ਦਾ ਕਾਫੀ ਧਿਆਨ ਰੱਖਦੇ ਹਨ ਅਤੇ ਉਸ ਨੂੰ ਪਤਾ ਹੈ ਕਿ ਉਸ ਦੇ ਚਿਹਰੇ 'ਤੇ ਦਾੜੀ ਦੀ ਕਿ ਅਹਿਮਤਾ ਹੈ। ਬ੍ਰੇਕ ਦ ਡੀਅਰਡ ' ਕੈਂਪੇਨ ਦੌਰਾਨ ਵੀ ਸਾਰੇ ਖਿਡਾਰੀਆਂ ਨੇ ਆਪਣੀ ਦਾੜੀ ਕਟਵਾਈ, ਪਰ ਕੋਹਲੀ ਨੇ ਇਸ ਤਰ੍ਹਾਂ ਕਰਨ ਤੋਂ ਮਨ੍ਹਾ ਕਰ ਦਿੱਤਾ। ਇਨ੍ਹਾਂ ਦਿਨਾਂ 'ਚ ਕੋਹਲੀ ਗਰਦਨ ਦੀ ਸੱਟ ਕਾਰਨ ਟੀਮ ਤੋਂ ਬਾਹਰ ਹੈ ਅਤੇ ਘਰ 'ਤੇ ਆਰਾਮ ਕਰ ਰਹੇ ਹੈ।