ਸਬਰ ਰੱਖੋ ਤੇ ਪਿੱਚ ਨੂੰ ਆਪਣਾ ਕੰਮ ਕਰਨ ਦਿਓ : ਸਮਿਥ
Monday, Jan 18, 2021 - 11:14 PM (IST)
ਬ੍ਰਿਸਬੇਨ- ਆਸਟਰੇਲੀਆ ਦੇ ਚਮਤਕਾਰੀ ਬੱਲੇਬਾਜ਼ ਸਟੀਵ ਸਮਿਥ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਸਬਰ ਰੱਖ ਕੇ ਪਿੱਚ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਸਮਿਥ ਨੇ ਕਿਹਾ,‘‘ਮੇਰੇ ਖਿਆਲ ਨਾਲ ਇੱਥੇ ਸਿਡਨੀ ਦੇ ਮੁਕਾਬਲੇ ਪਿੱਚ ਥੋੜ੍ਹੀ ਵੱਖਰੀ ਹੈ। ਅੱਜ ਕੁਝ ਗੇਂਦਾਂ ਉਛੱਲ ਰਹੀਆਂ ਸਨ ਤੇ ਅਸੀਂ ਸਿਰਫ ਚੰਗੇ ਖੇਤਰ ਵਿਚ ਖੇਡਣਾ ਚਾਹੁੰਦੇ ਸਨ ਤੇ ਸਬਰ ਰੱਖਣਾ ਚਾਹੁੰਦੇ ਸਨ। ਮੀਂਹ ਦੇ ਬਾਰੇ ਵਿਚ ਸਾਨੂੰ ਨਹੀਂ ਪਤਾ। ਅਸੀਂ ਕੋਈ ਮੌਸਮ ਦੇ ਜਾਣਕਾਰ ਨਹੀਂ ਹਾਂ ਤੇ ਸਾਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ। ਮੈਚ ਅਹਿਮ ਮੋੜ ’ਤੇ ਪਹੁੰਚ ਚੁੱਕਾ ਹੈ। ਭਾਰਤੀ ਖਿਡਾਰੀਆਂ ਨੇ ਵੀ ਬਿਹਤਰ ਬੱਲੇਬਾਜ਼ੀ ਕੀਤੀ।’’
ਉਸ ਨੇ ਕਿਹਾ,‘‘ਸਿਡਨੀ ਵਿਚ ਸਾਨੂੰ ਨਹੀਂ ਪਤਾ ਕਿ ਸਾਡੇ ਗੇਂਦਬਾਜ਼ਾਂ ਨੇ ਕਿਸ ਗਤੀ ਨਾਲ ਗੇਂਦ ਕੀਤੀ। ਇਸ ਮੈਚ ਦੇ ਆਖਰੀ ਦਿਨ ਅਸੀਂ ਸਿਰਫ ਚੰਗੇ ਖੇਤਰ ਵਿਚ ਗੇਂਦਬਾਜ਼ੀ ਕਰਨੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਕੁਝ ਚੰਗੇ ਮੌਕਿਆਂ ਦਾ ਫਾਇਦਾ ਚੁੱਕ ਸਕਾਂਗੇ।’’
ਸਮਿਥ ਨੇ ਕਿਹਾ,‘‘ਮਿਸ਼ੇਲ ਸਟਾਰਕ ਨੂੰ ਹੈਮਸਟ੍ਰਿੰਗ ਵਿਚ ਕੁਝ ਦਿਕਤ ਸੀ ਤੇ ਉਸ ਨੂੰ ਮੈਡੀਕਲ ਸਟਾਫ ਨੇ ਦੇਖਿਆ ਹੈ। ਸਟਾਰਕ ਨੂੰ ਖੇਡਣਾ ਕਿਸੇ ਵੀ ਬੱਲੇਬਾਜ਼ ਲਈ ਮੁਸ਼ਕਿਲ ਭਰਿਆ ਹੁੰਦਾ ਹੈ। ਇਸ ਤੋਂ ਪਹਿਲਾਂ ਵੀ ਉਹ ਕੁਝ ਸੱਟਾਂ ਤੋਂ ਉਭਰ ਕੇ ਖੇਡਿਆ ਹੈ ਤੇ ਉਸ ਨੂੰ ਬਿਹਤਰੀਨ ਗੇਂਦਬਾਜ਼ੀ ਕੀਤੀ। ਮੈਨੂੰ ਉਮੀਦ ਹੈ ਕਿ ਉਹ ਕੱਲ ਵੀ ਬਿਹਤਰ ਕਰੇਗਾ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।