''ਏਸ਼ੀਆ ਕੱਪ ਦੀ ਟਰਾਫੀ ਭਾਰਤ ਨੂੰ ਨਹੀਂ ਸੌਂਪੀ ਤਾਂ...'', BCCI ਦੀ ਨਕਵੀ ਨੂੰ ਚਿਤਾਵਨੀ!

Tuesday, Oct 21, 2025 - 04:06 PM (IST)

''ਏਸ਼ੀਆ ਕੱਪ ਦੀ ਟਰਾਫੀ ਭਾਰਤ ਨੂੰ ਨਹੀਂ ਸੌਂਪੀ ਤਾਂ...'', BCCI ਦੀ ਨਕਵੀ ਨੂੰ ਚਿਤਾਵਨੀ!

ਸਪੋਰਟਸ ਡੈਸਕ- ਟੀਮ ਇੰਡੀਆ ਨੂੰ ਏਸ਼ੀਆ ਕੱਪ 2025 ਦਾ ਖਿਤਾਬ ਨਾ ਸੌਂਪਣ ਦੇ ਵਿਵਾਦ 'ਤੇ ਹੁਣ ਨਵਾਂ ਅਪਡੇਟ ਸਾਹਮਣੇ ਆਇਆ ਹੈ। ਖਬਰ ਹੈ ਕਿ BCCI ਨੇ ਇਸ ਮਾਮਲੇ 'ਚ ਏਸ਼ੀਅਨ ਕ੍ਰਿਕਟ ਕਾਊਂਸਲ ਦੇ ਚੇਅਰਮੈਨ ਮੋਹਸਿਨ ਨਕਵੀ ਨੂੰ ਚਿੱਠੀ ਲਿੱਖ ਕੇ ਚਿਤਾਵਨੀ ਦਿੱਤੀ ਹੈ। BCCI ਨੇ ਆਪਣੇ ਚਿੱਠੀ 'ਚ ਕਿਹਾ ਹੈ ਕਿ ਮੋਹਸਿਨ ਨਕਵੀ ਨੇ ਜੇਕਰ ਏਸ਼ੀਆ ਕੱਪ ਦੀ ਟਰਾਫੀ ਭਾਰਤ ਨੂੰ ਨਹੀਂ ਸੌਂਪੀ ਤਾਂ ਉਨ੍ਹਾਂ ਨੇ ਉਸਦਾ ਖਾਮਿਆਜ਼ਾ ਭੁਗਤਨਾ ਪਵੇਗਾ। 

ਨਕਵੀ ਨੇ ਨਹੀਂ ਦਿੱਤਾ ਜਵਾਨ ਤਾਂ ਕਾਰਵਾਈ ਕਰੇਗੀ BCCI

BCCI ਸੈਕ੍ਰੇਟਰੀ ਦੇਵਜੀਤ ਸਾਈਕਿਆ ਨੇ ਮੀਡੀਆ ਨਾਲ ਗੱਲ ਦੌਰਾਨ ਕਿਹਾ ਕਿ ਮੋਹਸਿਨ ਨਕਵੀ ਨੇ ਜੇਕਰ ਟਰਾਫੀ ਮਾਮਲੇ 'ਤੇ ਕੋਈ ਪਾਜਟਿਵ ਜਵਾਬ ਨਹੀਂ ਦਿੱਤਾ ਤਾਂ ਫਿਰ BCCI ਸਟੈੱਪ ਬਾਈ ਸਟੈੱਪ ਐਕਸ਼ਨ ਲਵੇਗੀ। 

ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ ਸੀ ਏਸ਼ੀਆ ਕੱਪ

ਟੀਮ ਇੰਨਾ ਨੇ 28 ਸਤੰਬਰ ਨੂੰ ਖੇਡੇ ਗਏ ਮੈਚ 'ਚ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ 2025 ਦਾ ਖਿਤਾਬ ਜਿੱਤਿਆ ਸੀ। ਭਾਰਤ ਨੇ ਫਾਈਨਲ 'ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਹਾਲਾਂਕਿ, ਉਸ ਤੋਂ ਬਾਅਦ ਮੈਚ ਪ੍ਰਜੈਂਟੇਸ਼ਨ 'ਚ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ PCB ਅਤੇ ACC ਦੇ ਪ੍ਰਧਾਨ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਨਕਵੀ ਉਥੋਂ ਏਸ਼ੀਆ ਕੱਪ ਦੀ ਟਰਾਫੀ ਲੈ ਕੇ ਚਲੇ ਗਏ। 


author

Rakesh

Content Editor

Related News