ਬੀ. ਸੀ. ਸੀ. ਆਈ. ਨੇ ਸਟਾਰ ਇੰਡੀਆ ਦੇ 78.90 ਕਰੋੜ ਰੁਪਏ ਕੀਤੇ ਮੁਆਫ

Tuesday, Apr 18, 2023 - 06:56 PM (IST)

ਬੀ. ਸੀ. ਸੀ. ਆਈ. ਨੇ ਸਟਾਰ ਇੰਡੀਆ ਦੇ 78.90 ਕਰੋੜ ਰੁਪਏ ਕੀਤੇ ਮੁਆਫ

ਨਵੀਂ ਦਿੱਲੀ, (ਭਾਸ਼ਾ)– ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਸਟਾਰ ਇੰਡੀਆ ਦੇ ਨਾਲ ਆਪਣੇ 2018 ਤੋਂ 2023 ਤਕ ਦੇ ਮੀਡੀਆ ਅਧਿਕਾਰ ਕਰਾਰ (ਐੱਮ. ਆਰ. ਏ.) ਵਿਚੋਂ ਇਕ ਮੈਚ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਸਟਾਰ ਨੂੰ 78.90 ਕਰੋੜ ਰੁਪਏ ਦੀ ਛੋਟ ਮਿਲੇਗੀ। ਬੀ. ਸੀ. ਸੀ. ਆਈ. ਦਾ ਸਟਾਰ ਇੰਡੀਆ ਨਾਲ ਮੀਡੀਆ ਅਧਿਕਾਰ ਕਰਾਰ 2018 ਤੋਂ 2023 ਤਕ ਸੀ ਜਿਹੜਾ 31 ਮਾਰਚ ਨੂੰ ਖਤਮ ਹੋ ਗਿਆ। ਇਸ ਦੌਰਾਨ 102 ਮੈਚਾਂ ਲਈ 6138.1 ਕਰੋੜ ਰੁਪਏ ਦਾ ਕਰਾਰ ਕੀਤਾ ਗਿਆ ਸੀ ਪਰ ਬੀ. ਸੀ. ਸੀ. ਆਈ. ਨੇ ਪੰਜ ਸਾਲ ਦੇ ਚੱਕਰ ਵਿਚ 103 ਮੈਚ ਖੇਡੇ।

ਬੀ. ਸੀ. ਸੀ. ਆਈ. ਬਿਆਨ ’ਚ ਕਿਹਾ ਗਿਆ ਹੈ, ‘‘ਬੀ. ਸੀ. ਸੀ. ਆਈ. ਦੇ ਕੌਮਾਂਤਰੀ ਤੇ ਘਰੇਲੂ ਮੈਚਾਂ ਲਈ 5 ਅਪ੍ਰੈਲ 2018 ਨੂੰ ਕੀਤੇ ਗਏ ਬੀ. ਸੀ. ਸੀ. ਆਈ. ਤੇ ਸਟਾਰ ਮੀਡੀਆ ਅਧਿਕਾਰ ਕਰਾਰ ਦੇ ਤਹਿਤ ਸਟਾਰ ਇੰਡੀਆ ਪ੍ਰਾਈਵੇਟ ਲਿਮ. ਨੂੰ ਇਕ ਮੈਚ ਦੀ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮਿਆਦ ਦੌਰਾਨ ਕੁਲ ਮੈਚਾਂ ਦੀ ਗਿਣਤੀ 103 ਤੋਂ ਘਟਾ ਕੇ 102 ਕਰ ਦਿੱਤੀ ਗਈ ਹੈ।’’ ਹਾਲਾਂਕਿ ਸਟਾਰ ਇੰਡੀਆ ਦੇ ਸੂਤਰਾਂ ਨੇ ਕਿਹਾ ਕਿ 2018 ਵਿਚ ਜਿਸ ਮੀਡੀਆ ਅਧਿਕਾਰ ਕਰਾਰ ’ਤੇ ਦਸਤਖਤ ਕੀਤੇ ਗਏ ਸਨ, ਉਨ੍ਹਾਂ ਵਿਚ 102 ਮੈਚਾਂ ਦੇ ਆਯੋਜਨ ਦੀ ਸੰਭਾਵਨਾ ਸੀ, ਇਸ ਲਈ ਇਕ ਮੈਚ ਦੇ ਟੈਕਸ ਨੂੰ ਮੁਆਫ ਕੀਤੇ ਜਾਣ ਦੀ ਸਵਾਲ ਹੀ ਨਹੀਂ ਉੱਠਣਾ ਚਾਹੀਦਾ।


author

Tarsem Singh

Content Editor

Related News