BCCI ਇਕਾਈਆਂ ਵੱਲੋਂ ਜੌਹਰੀ ਨੂੰ ਮੁਅੱਤਲ ਕਰਨ ਦੀ ਮੰਗ
Friday, Oct 26, 2018 - 02:47 AM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀਆਂ ਰਾਜਾਂ ਨਾਲ ਸਬੰਧਤ ਸੱਤ ਇਕਾਈਆਂ ਨੇ ਬੋਰਡ ਦੇ ਸੀ. ਈ. ਓ. ਰਾਹੁਲ ਜੌਹਰੀ ਵਿਰੁੱਧ ਮੀਟੂ ਮੁਹਿੰਮ ਤਹਿਤ ਲੱਗੇ ਜਿਨਸੀ ਸੋਸ਼ਣ ਦੇ ਦੋਸ਼ਾਂ ਦੀ ਜਾਂਚ ਹੋਣ ਤੱਕ ਉਨ੍ਹਾਂ ਨੂੰ ਮੁਅੱਤਲ ਕੀਤੇ ਜਾਣ ਦੀ ਮੰਗ ਕੀਤੀ ਹੈ। ਬੋਰਡ ਦੇ ਇਕ ਸਾਬਕਾ ਅਹੁਦੇਦਾਰ ਨੇ ਇਸ ਖਬਰ ਏਜੰਸੀ ਨੂੰ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸੱਤ ਇਕਾਈਆਂ ਸੌਰਾਸ਼ਟਰ, ਤਾਮਿਲਨਾਡੂ, ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼ ਤੇ ਗੋਆ ਨੇ ਪ੍ਰਸ਼ਾਸਕਾਂ ਦੀ ਕਮੇਟੀ ਨੂੰ ਵੱਖੋ ਵੱਖਰੇ ਪੱਤਰ ਲਿਖ ਕੇ ਸੀ. ਈ. ਓ. ਰਾਹੁਲ ਜੌਹਰੀ ਨੂੰ ਜਾਂਚ ਮੁਕੰਮਲ ਹੋਣ ਤਕ ਮੁਅੱਤਲ ਕਰਨ ਦੀ ਮੰਗ ਕੀਤੀ ਹੈ।