BCCI ਸਾਲ ਦੀ ਅੱਗੇ ਦੀ ਯੋਜਨਾ ’ਤੇ ਕੰਮ ਕਰੇ : ਧੂਮਲ

07/07/2020 2:37:52 AM

ਨਵੀਂ ਦਿੱਲੀ– ਕੌਮਾਂਤਰੀ ਕ੍ਰਿਕਟ ਕੰਟਰੋਲ ਬੋਰਡ (ਆਈ. ਸੀ. ਸੀ.) ਦੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਕੋਈ ਸਪੱਸ਼ਟ ਫੈਸਲਾ ਨਾ ਦਿੱਤੇ ਜਾਣ ਤੋਂ ਪ੍ਰੇਸ਼ਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਖਜ਼ਾਨਚੀ ਅਰੁਣ ਕੁਮਾਰ ਧੂਮਲ ਨੇ ਆਈ. ਪੀ. ਐੱਲ. ਦੇ ਮੁਲਤਵੀ ਸੈਸ਼ਨ ਦੇ ਆਯੋਜਨ ਨੂੰ ਲੈ ਕੇ ਨਵੀਂ ਯੋਜਨਾ ਬਣਾਉਣ ਨੂੰ ਕਿਹਾ ਹੈ। ਬੀ. ਸੀ. ਸੀ ਆਈ. ਹੁਣ ਆਈ. ਸੀ. ਸੀ. ਦੇ ਟੀ-20 ਵਿਸ਼ਵ ਕੱਪ ਦੇ ਆਯੋਜਨ ਨੂੰ ਲੈ ਕੇ ਬਿਆਨ ਜਾਰੀ ਕੀਤੇ ਜਾਣ ਦੇ ਇੰਤਜ਼ਾਰ ਵਿਚ ਨਹੀਂ ਦਿਖਾਈ ਦੇ ਰਹੀ ਹੈ ਤੇ ਆਈ. ਪੀ. ਐੱਲ. ਦੇ ਆਯੋਜਨ ਨੂੰ ਲੈ ਕੇ ਅੱਗੇ ਵਧਣਾ ਚਾਹੁੰਦੀ ਹੈ।
ਧੂਮਲ ਨੇ ਕਿਹਾ, ‘‘ਇਸ ਸਾਲ ਦੀ ਸ਼ੁਰੂਆਤ ਬੇਹੱਦ ਖਰਾਬ ਤਰੀਕੇ ਨਾਲ ਹੋਈ ਹੈ ਤੇ ਅੱਗੇ ਵੀ ਰਾਹਤ ਦਾ ਕੋਈ ਆਸਾਰ  ਨਹੀਂ ਨਜ਼ਰ ਆ  ਰਿਹਾ ਪਰ ਜਿਵੇਂ-ਜਿਵੇਂ ਸਮਾਂ ਲੰਘ ਰਿਹਾ ਹੈ, ਸਾਨੂੰ ਮਿਲ ਕੇ ਚੀਜ਼ਾਂ ਦਾ ਮੁਕਾਬਲਾ ਕਰਨਾ ਪਵੇਗਾ। ਸਾਨੂੰ ਹੁਣ ਕਿਸੇ ਵੀ ਹਾਲਾਤ ਲਈ ਤਿਆਰ ਰਹਿਣਾ ਪਵੇਗਾ। ਕ੍ਰਿਕਟ ਵੀ ਇਸ ਤੋਂ ਵੱਖ ਨਹੀਂ ਹੈ। ਹੁਣ ਸਮਾਂ ਆ ਗਿਆ ਹੈ ਕਿ ਬੀ. ਸੀ. ਸੀ. ਆਈ. ਆਪਣੇ ਇਸ ਸਾਲ ਅੱਗੇ ਦੀ ਯੋਜਨਾ ਨੂੰ ਲੈ ਕੇ ਤਿਆਰੀ ਸ਼ੁਰੂ ਕਰੇ।
ਉਸ ਨੇ ਕਿਹਾ,‘‘ਅਮਰੀਕਾ ਵਿਚ ਐੱਨ. ਬੀ. ਏ. ਸ਼ੁਰੂ ਹੋ ਰਹੀ ਹੈ, ਇੰਗਲਿਸ਼ ਪ੍ਰੀਮੀਅਰ ਲੀਗ ਜਾਰੀ ਹੈ ਤੇ ਬੁੰਦੇਸਲੀਗਾ ਨੇ ਦੁਬਾਰਾ ਖੇਡ ਸ਼ੁਰੂ ਹੋਣ ਦੀ ਸਭ ਤੋਂ ਪਹਿਲੀ ਪਹਿਲ ਕੀਤੀ ਹੈ। ਇੱਥੋਂ ਤਕ ਕਿ ਆਸਟਰੇਲੀਆ ਵਿਚ ਵੀ ਘਰੇਲੂ ਰਗਬੀ ਲੀਗ ਸ਼ੁਰੂ ਹੋਣ ਵਾਲੀ ਹੈ। ਉਥੇ ਹੀ ਬੀ. ਸੀ. ਸੀ. ਆਈ. ਦਾ ਮੰਨਣਾ ਹੈ ਕਿ ਸਤੰਬਰ ਤੋਂ ਨਿਰੰਤਰ ਯੋਜਨਾ ਬਣਾਉਣ ਦੀ ਲੋੜ ਹੈ।’’ ਬੀ. ਸੀ. ਸੀ.ਆਈ. ਖਚਾਨਜ਼ੀ ਨੇ ਕਿਹਾ,‘‘ਇਸ ਤੋਂ ਕੀ ਪਤਾ ਲੱਗਦਾ ਹੈ? ਘਰੇਲੂ ਲੀਗ ’ਤੇ ਸਾਰਿਆਂ ਦਾ ਧਿਆਨ ਹੈ ਜਦਕਿ ਓਲੰਪਿਕ ਤੇ ਵਿਸ਼ਵ ਕੱਪ ਦੀਆਂ ਤਿਆਰੀਆਂ ਅਜੇ ਪਟਰੀ ’ਤੇ ਨਹੀਂ ਆਈਆਂ ਹਨ। ਅਜਿਹਾ ਇਸ ਲਈ ਹੈ ਕਿਉਂਕਿ ਸਥਾਨਕ ਲੀਗਾਂ ਬਹੁਤ ਸਾਰੀਆਂ ਬਾਹਰੀ ਕਾਰਣਾਂ ’ਤੇ ਨਿਰਭਰ ਨਹੀਂ ਕਰਦੀਆਂ ਹਨ।’’
ਧੂਮਲ ਨੇ ਕਿਹਾ ਕਿ ਬੀ. ਸੀ. ਸੀ. ਆਈ. ਦਾ ਮਜ਼ਬੂਤੀ ਨਾਲ ਮੰਨਣਾ ਹੈ ਕਿ ਕੁਝ ਐਲਾਨਾਂ ਵਿਚ ਦੇਰੀ ਦੇ ਕਾਰਣ ਪਹਿਲਾਂ ਹੀ ਬਹੁਤ ਸਮਾਂ ਖਰਾਬ ਹੋ ਚੁੱਕਾ ਹੈ। ਭਾਰਤੀ ਕ੍ਰਿਕਟ ਦੇ ਹਿੱਤਧਾਰਕਾਂ ਨੂੰ ਹੁਣ ਕਿਹਾ ਗਿਆ ਹੈ ਕਿ ਉਹ ਇਹ ਤੈਅ ਕਰਨ ਲਈ ਦੂਜਿਆਂ ਦਾ ਇੰਤਜ਼ਾਰ ਨਹੀਂ ਕਰ ਸਕਦੇ ਕਿ ਭਾਰਤ ਨੂੰ ਕਦੋਂ ਤੇ ਕੀ ਕਰਨਾ ਚਾਹੀਦਾ ਹੈ। ਧੂਮਲ ਨੇ ਕਿਹਾ,‘‘ਇਹ ਐਲਾਨ ਤੇ ਨਤੀਜੇ ਸਾਡੇ ਹੱਥ ਵਿਚ ਨਹੀਂ ਹਨ। ਉਦਾਹਰਣ ਦੇ ਤੌਰ ’ਤੇ ਜੇਕਰ ਟੀ-20 ਵਰਲਡ ਕੱਪ ਨੂੰ ਟਾਲ ਦਿੱਤਾ ਗਿਆ ਤਾਂ ਇਸਦਾ ਐਲਾਨ ਹੋਣਾ ਤਾਂ ਚਾਹੀਦੀ ਹੈ।’’


Gurdeep Singh

Content Editor

Related News