IPL ਰੱਦ ਕਰਨ ਵਾਲੀ ਪਟੀਸ਼ਨ ’ਤੇ ਮਦਰਾਸ ਹਾਈਕੋਰਟ ਨੇ ਕਿਹਾ- ਜਵਾਬ ਦੇਵੇਂ BCCI

03/12/2020 3:48:06 PM

ਸਪੋਰਟਸ ਡੈਸਕ— ਚੀਨ ’ਤੋਂ ਦੁਨੀਆ ਭਰ ’ਚ ਫੈਲੇ ਖਤਰਨਾਕ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਕਾਰਨ ਭਾਰਤ ਦੀ ਮਸ਼ਹੂਰ ਟੀ-20 ਲੀਗ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਨੂੰ ਰੱਦ ਕਰਨ ਲਈ ਮਦਰਾਸ ਹਾਈਕੋਰਟ ’ਚ ਪਟੀਸ਼ਨ ਦਰਜ ਕੀਤੀ ਗਈ ਸੀ। ਇਸ ’ਤੇ ਅੱਜ ਮਦਰਾਸ ਹਾਈਕੋਰਟ ਨੇ ਬੀ. ਸੀ. ਸੀ. ਆਈ. ਨਾਲ ਇੰਡੀਅਨ ਪ੍ਰੀਮੀਅਰ ਲੀਗ ਨੂੰ ਰੱਦ ਕਰਨ ਵਾਲੀ ਜਨਹਿਤ ਪਟੀਸ਼ਨ ’ਤੇ 23 ਮਾਰਚ ਤਕ ਜਵਾਬ ਦੇਣ ਨੂੰ ਕਿਹਾ ਹੈ। ਆਈ. ਪੀ. ਐੱਲ. ਦਾ ਪਹਿਲਾ ਮੈਚ 29 ਮਾਰਚ ਨੂੰ ਮੁੰਬਈ ਇੰਡੀਅਨਜ਼ ਅਤੇ ਚੇਂਨਈ ਸੁਪਰਕਿੰਗਜ਼ ਵਿਚਾਲੇ ਖੇਡਿਆ ਜਾਵੇਗਾ।PunjabKesari  ਐਡਵੋਕੇਟ ਜੀ. ਐਲੇਕਸ ਬੇਂਜਿਗਰ ਨੇ ਮਦਰਾਸ ਹਾਈਕੋਰਟ ’ਚ ਪਟੀਸ਼ਨ ਦਰਜ ਕਰਦੇ ਹੋਏ ਕਿਹਾ ਸੀ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਵੈਬਸਾਈਟ ਮੁਤਾਬਕ ਕੋਰੋਨਾ ਵਾਇਰਸ ਦੀ ਹੁਣ ਤਕ ਕੋਈ ਦਵਾਈ ਨਹੀਂ ਬਣੀ ਅਤੇ ਨਾ ਹੀ ਇਸ ਨੂੰ ਰੋਕਣ ਦਾ ਕੋਈ ਸਾਧਨ ਹੈ। ਇਹ ਦੁਨੀਆਭਰ ਚ ਤੇਜੀ ਨਾਲ ਫੈਲਦਾ ਜਾ ਰਿਹਾ ਹੈ। ਇਟਲੀ ਦਾ ਸਭ ਤੋਂ ਪੁਰਾਨਾ ਫੁੱਟਬਾਲ ਟੂਰਨਾਮੈਂਟ ਫੈਡਰੇਸ਼ਨ ਲੀਗ ਵੀ ਇਸ ਨਾਲ (ਕੋਰੋਨਾ ਵਾਇਰਸ) ਪ੍ਰਭਾਵਿਤ ਹੈ ਅਤੇ ਉਥੋਂ ਦੀ ਸਰਕਾਰ ਨੇ ਅਪ੍ਰੈਲ ਤਕ ਸਾਰੇ ਟੂਰਨਾਮੈਂਟ ਨੂੰ ਖਾਲੀ ਸਟੇਡੀਅਮ ’ਚ ਕਰਾਉਣ ਦਾ ਫੈਸਲਾ ਕੀਤਾ ਹੈ। ਸਾਨੂੰ ਵੀ ਆਈ. ਪੀ. ਐੱਲ ਨੂੰ ਲੈ ਕੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।PunjabKesari

ਗੌਰ ਹੋਵੇ ਕਿ ਇਸ ਮਾਮਲੇ ’ਚ ਬੀ. ਸੀ. ਸੀ. ਆਈ ਪ੍ਰਧਾਨ ਗਾਂਗੁਲੀ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਆਈ. ਪੀ. ਐੱਲ ਤੈਅ ਸਮੇਂ ਤੇ ਹੋਵੇਗਾ। ਉਨ੍ਹਾਂ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ। ਗਾਂਗੁਲੀ ਨੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ IPL ‘ਔਨ‘ ਹੈ ਅਤੇ ਬੋਰਡ ਟੂਰਨਾਮੈਂਟ ਦੇ ਪ੍ਰਬੰਧ ਨੂੰ ਲੈ ਕੇ ਹਰ ਜਰੂਰੀ ਕਦਮ ਚੁੱਕਣ ਨੂੰ ਤਿਆਰ ਹੈ। ਹਾਲਾਂਕਿ ਅਜੇ ਇਸ ਮਾਮਲੇ ’ਤੇ ਕੋਈ ਵੀ ਆਧਿਕਾਰਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਕਿ ਆਈ. ਪੀ. ਐੱਲ. ਮੁਲਤਵੀ ਕੀਤੀ ਜਾਵੇਗਾ ਜਾਂ ਤੈਅ ਸਮੇਂ ਤੇ ਹੀ ਹੋਵੇਗਾ।


Related News