BCCI ਦਾ ਵੱਡਾ ਫ਼ੈਸਲਾ, IPL 2021 ਲਈ ਨਹੀਂ ਹੋਵੇਗੀ ਖਿਡਾਰੀਆਂ ਦੀ ਨਿਲਾਮੀ!
Monday, Aug 10, 2020 - 02:00 PM (IST)
ਸਪੋਰਟਸ ਡੈਸਕ– ਬੀ.ਸੀ.ਸੀ.ਆਈ. ਨੇ ਕੁਝ ਦਿਨ ਪਹਿਲਾਂ ਬੈਠਕ ਕਰਕੇ ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਦਾ ਆਯੋਜਨ 19 ਸਤੰਬਰ ਤੋਂ 10 ਨਵੰਬਰ ਤਕ ਕਰਵਾਉਣ ਦਾ ਫ਼ੈਸਲਾ ਕੀਤਾ ਸੀ। ਜਿਸ ਵਿਚ 10 ਡਬਲ ਹੈਡਰ ਯਾਨੀ ਦਿਨ ’ਚ 2 ਮੈਚ ਸ਼ਾਮਲ ਹਨ ਅਤੇ ਸ਼ਾਮ ਦੇ ਮੌਚਾਂ ਦੀ ਸ਼ੁਰੂਆਤ 7:30 ਵਜੇ ਤੋਂ ਹੋਵੇਗੀ। ਅਜਿਹੇ ’ਚ ਕੋਰੋਨਾ ਵਾਇਰਸ ਕਾਰਨ ਬੋਰਡ ਨੇ 2021 ’ਚ ਆਈ.ਪੀ.ਐੱਲ. ਦੇ ਖਿਡਾਰੀਆਂ ਦੀ ਨਿਲਾਮੀ ਨਾ ਕਰਵਾਉਣ ਦਾ ਫ਼ਸਲਾ ਲਿਆ ਹੈ।
ਦਰਅਸਲ, ਇਕ ਰਿਪੋਰਟ ਮੁਤਾਬਕ ਕੋਵਿਡ-19 ਕਾਰਨ ਆਈ.ਪੀ.ਐੱਲ. 2021 ਲਈ ਬੀ.ਸੀ.ਸੀ.ਆਈ. ਆਕਸ਼ਨ ਦਾ ਆਯੋਜਨ ਨਹੀਂ ਕਰੇਗਾ। ਕੋਵਿਡ-19 ਦੇ ਖ਼ਤਰੇ ਨੂੰ ਵੇਖਦੇ ਹੋਏ ਬੋਰਡ ਨੇ ਇਸ ਨੂੰ ਅਣਮਿਥੇ ਸਮੇਂ ਲਈ ਟਾਲ ਦਿੱਤਾ ਹੈ। ਦੱਸ ਦੇਈਏ ਕਿ ਮੰਤਰਾਲੇ ਨੇ ਦੁਬਈ ’ਚ ਆਈ.ਪੀ.ਐੱਲ. 2020 ਦੇ ਆਯੋਜਨ ਲਈ ਹਰੀ ਝੰਡੀ ਦੇ ਦਿੱਤੀ ਸੀ। ਜਿਸ ਤੋਂ ਬਾਅਦ ਕ੍ਰਿਕਟ ਪ੍ਰਸ਼ੰਸਕਾਂ ’ਚ ਖੁਸ਼ੀ ਦੀ ਲਹਿਰ ਛਾਅ ਗਈ। ਹਾਲਾਂਕਿ, ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਵੀਵੋ ਕੰਪਨੀ ਨੇ ਆਈ.ਪੀ.ਐੱਲ. ਦੇ ਟਾਈਟਲ ਸਪਾਂਸਰਸ਼ਿਪ ਤੋਂ ਹਟਣ ਦਾ ਫ਼ੈਸਲਾ ਕੀਤਾ ਸੀ।