BCCI ਨੇ ਧਵਨ ਅਤੇ ਸਮ੍ਰਿਤੀ ਨੂੰ ਅਰਜੁਨ ਪੁਰਸਕਾਰ ਦੇਣ ਦੀ ਕੀਤੀ ਸਿਫਾਰਿਸ਼

04/25/2018 8:23:15 PM

ਨਵੀਂ ਦਿੱਲੀ— ਬੀ.ਸੀ.ਸੀ.ਆਈ. ਨੇ ਅੱਜ ਅਰਜੁਨ ਪੁਰਸਕਾਰ ਲਈ ਭਾਰਤ ਦੇ ਸਲਾਮੀ ਬੱਲੇਬਾਜ਼ੀ ਸ਼ਿਖਰ ਧਵਨ ਅਤੇ ਮਹਿਲਾ ਕ੍ਰਿਕਟ ਟੀਮ ਦੀ ਖਿਡਾਰੀ ਸਮ੍ਰਿਤੀ ਸੰਦਾਨਾ ਦੀ ਸਿਫਾਰਿਸ਼ ਕੀਤੀ। ਬੀ.ਸੀ.ਸੀ.ਆਈ ਦੇ ਕਾਰਜਾਰੀ ਸਕੱਤਰ ਅਮਿਤਾਭ ਚੌਧਰੀ ਨੇ ਕਿਹਾ ਕਿ ਅਸੀਂ ਅਰਜੁਨ ਪੁਰਸਕਾਰ ਲਈ ਸ਼ਿਖਰ ਧਵਨ ਅਤੇ ਸਮ੍ਰਿਤੀ ਮੰਦਾਨਾ ਨੂੰ ਨਾਮਾਂਕਿਤ ਕੀਤਾ ਹੈ।
32 ਸਾਲਾਂ ਧਵਨ ਹਾਲੇ ਆਈ.ਪੀ.ਐੱਲ. 'ਚ ਸਨਰਾਈਜ਼ਰਸ ਹੈਦਰਾਬਾਦ ਵਲੋਂ ਖੇਡ ਰਹੇ ਹਨ ਅਤੇ ਉਹ ਭਾਰਤ ਵਲੋਂ ਤਿੰਨਾਂ ਫਾਰਮੈਂਟਾਂ 'ਚ ਨਿਯਮਿਤ ਰੂਪ ਤੋਂ ਖੇਡਦੇ ਹਨ। ਮੰਦਾਨਾ ਨੇ ਭਾਰਤ ਨੂੰ ਪਿਛਲੇ ਸਾਲ ਇੰਗਲੈਂਡ 'ਚ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਣ 'ਚ ਅਹਿੰਮ ਭੂਮਿਕਾ ਨਿਭਾਈ ਸੀ। ਇਸ 21 ਸਾਲਾਂ ਖਿਡਾਰੀ ਨੇ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਨਾਲ ਉਹ ਆਈ.ਸੀ.ਸੀ. ਮਹਿਲਾ ਰੈਕਿੰਗ 'ਚ ਚੌਥੇ ਸਥਾਨ 'ਤੇ ਪਹੁੰਚ ਗਈ।
ਇਸ ਵਿਚਾਲੇ ਬੋਰਡ ਨੇ ਵਿਸ਼ਵ ਗਿਆਰ੍ਹਾ ਲਈ ਭਾਰਤ ਵਲੋਂ ਹਾਰਦਿਕ ਪੰਡਯਾ ਅਤੇ ਦਿਨੇਸ਼ ਕਾਰਤਿਕ ਦੇ ਨਾਂ ਭੇਜੇ ਹਨ। ਵਿਸ਼ਵ ਗਿਆਰ੍ਹਾ ਟੀਮ 31 ਮਈ ਨੂੰ ਲਾਡ੍ਰਸ 'ਚ ਵੈਸਟਇੰਡੀਜ਼ ਖਿਲਾਫ ਚੈਰਿਟੀ ਟੀ-20 ਮੈਚ 'ਚ ਖੇਡੇਗੀ। ਮੌਜੂਦਾ ਆਈ.ਸੀ.ਸੀ. ਵਿਸ਼ਵ ਟੀ-20 ਚੈਂਪੀਅਨ ਵੈਸਟਇੰਡੀਜ਼ ਦੀ ਅਗੁਵਾਈ ਕਾਰਲੋਸ ਬ੍ਰੇਥਵੇਟ ਕਰਨਗੇ।


Related News