BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
Friday, Mar 25, 2022 - 07:59 PM (IST)
ਖੇਡ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅਗਲੇ ਸਾਲ ਤੋਂ 6 ਟੀਮਾਂ ਦੇ ਮਹਿਲਾ ਆਈ. ਪੀ. ਐੱਲ. ਦਾ ਪ੍ਰਸਤਾਵ ਰੱਖਿਆ ਹੈ। ਸ਼ੁੱਕਰਵਾਰ ਨੂੰ ਮੁੰਬਈ ਵਿਚ ਇੰਡੀਅਨ ਪ੍ਰੀਮੀਅਰ ਲੀਗ ਦੀ ਗਵਰਨਿੰਗ ਕੌਂਸਲ ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਅਨੁਸਾਰ ਮਹਿਲਾ ਕ੍ਰਿਕਟਰਾਂ ਦੇ ਲਈ ਛੇ ਟੀਮਾਂ ਸਾਲਾਨਾ ਟੀ-20 ਟੂਰਨਾਮੈਂਟ ਸ਼ੁਰੂ ਹੋਵੇਗਾ। ਪਹਿਲੀ ਦਰਜਾ ਪ੍ਰਾਪਤ ਮੌਜੂਦਾ ਆਈ. ਪੀ. ਐੱਲ. ਫ੍ਰੈਂਚਾਇਜ਼ੀ ਟੀਮਾਂ ਨੂੰ ਦਿੱਤੀ ਜਾਵੇਗੀ। ਹਾਲਾਂਕਿ ਇਸ ਸਾਲ ਆਮ ਮਹਿਲਾ ਟੀ-20 ਚੁਣੌਤੀ ਹੋਵੇਗੀ।
ਇਹ ਖ਼ਬਰ ਪੜ੍ਹੋ- ਸਮਿੱਥ ਨੇ ਆਪਣੇ ਨਾਂ ਕੀਤਾ ਵੱਡਾ ਰਿਕਾਰਡ, ਸੰਗਕਾਰਾ ਤੇ ਸਚਿਨ ਵਰਗੇ ਦਿੱਗਜਾਂ ਨੂੰ ਛੱਡਿਆ ਪਿੱਛੇ
ਗਵਰਨਿੰਗ ਕੌਂਸਲ ਨੇ ਮਹਿਸੂਸ ਕੀਤਾ ਹੈ ਕਿ ਮਹਿਲਾ ਆਈ. ਪੀ. ਐੱਲ. ਦੇ ਲਈ ਸੰਭਾਵਨਾਵਾਂ ਹਨ। ਫੈਸਲਾ ਕੀਤਾ ਗਿਆ ਕਿ ਆਈ. ਪੀ. ਐੱਲ. ਦੀ ਮੌਜੂਦ ਫ੍ਰੈਂਚਾਇਜ਼ੀ ਤੋਂ ਪੁੱਛਿਆ ਜਾਵੇਗਾ ਕਿ ਕੀ ਉਸਦੇ ਕੋਲ ਮਹਿਲਾ ਟੀਮ ਹੋ ਸਕਦੀ ਹੈ। ਮੌਜੂਦਾ ਟੀਮ ਦਾ ਵਿਕਲਪ ਖਤਮ ਹੋਣ ਤੋਂ ਬਾਅਦ ਬੀ. ਸੀ. ਸੀ. ਆਈ. ਬਾਹਰੀ ਪਾਰਟੀਆਂ ਨੂੰ ਫ੍ਰੈਂਚਾਇਜ਼ੀ ਲੈਣ ਦੇ ਲਈ ਸੱਦਾ ਦੇਵੇਗਾ।
ਇਹ ਖ਼ਬਰ ਪੜ੍ਹੋ- FIH ਹਾਕੀ ਪ੍ਰੋ ਲੀਗ : ਨਿਊਜ਼ੀਲੈਂਡ, ਸਪੇਨ ਦੀ ਮੇਜ਼ਬਾਨੀ ਕਰੇਗਾ ਭਾਰਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।